post

Admin

(Chief Editor)

Patiala News

ਤ੍ਰਿਪੜੀ ਤੋਂ ਗੁੰਮ ਹੋਏ ਬੱਚੇ ਦੀ ਸੂਚਨਾ ਦੇਣ ਲਈ ਬਾਲ ਸੁਰੱਖਿਆ ਅਫ਼ਸਰ ਵੱਲੋਂ ਨੰਬਰ ਜਾਰੀ

post-img

ਤ੍ਰਿਪੜੀ ਤੋਂ ਗੁੰਮ ਹੋਏ ਬੱਚੇ ਦੀ ਸੂਚਨਾ ਦੇਣ ਲਈ ਬਾਲ ਸੁਰੱਖਿਆ ਅਫ਼ਸਰ ਵੱਲੋਂ ਨੰਬਰ ਜਾਰੀ ਪਟਿਆਲਾ, 25 ਫਰਵਰੀ 2026 : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਨੇ ਤ੍ਰਿਪੜੀ ਵਿਖੇ ਸ਼ੰਕਰ ਕਰਿਆਨਾ ਸਟੋਰ ਕੋਲੋਂ ਲਾਪਤਾ ਹੋਏ ਬੱਚੇ ਸਿੰਕਦਰ ਕੁਮਾਰ ਪੁੱਤਰ ਸੰਜੇ ਮੁਖੀਆ ਦੀ ਸੂਚਨਾ ਦੇਣ ਸਬੰਧੀ ਨੰਬਰ ਜਾਰੀ ਕੀਤੇ ਹਨ । ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਤ੍ਰਿਪੜੀ ਵਿਖੇ ਸ਼ੰਕਰ ਕਰਿਆਨਾ ਸਟੋਰ ਕੋਲੋਂ 25 ਜੂਨ 2025 ਨੂੰ ਸਵੇਰੇ 9 ਵਜੇ ਗੁੰਮ ਹੋਏ ਬੱਚੇ ਸਿੰਕਦਰ ਕੁਮਾਰ ਦੀ ਉਮਰ 6 ਸਾਲ ਹੈ, ਬੱਚਾ ਬੋਲ ਵੀ ਨਹੀਂ ਸਕਦਾ ਅਤੇ ਸੁਣਨ ਵਿੱਚ ਵੀ ਪਰੇਸ਼ਾਨੀ ਹੈ । ਬੱਚੇ ਦਾ ਰੰਗ ਸਾਂਵਲਾ, ਕਦ 2 ਫੁੱਟ ਹੈ । ਜਿਸ ਸਮੇਂ ਬੱਚਾ ਗੁੰਮ ਹੋਇਆ ਸੀ ਉਸ ਸਮੇਂ ਉਸਨੇ ਨੀਲੇ ਰੰਗ ਦੀ ਟੀਸ਼ਰਟ ਪਾਈ ਹੋਈ ਸੀ ਅਤੇ ਮੌਜੂਦਾ ਸਮੇਂ ਲਾਪਤਾ ਦੀ ਭਾਲ ਕਰਨ ਦੇ ਮਕਸਦ ਨਾਲ ਅਤੇ ਉਨ੍ਹਾਂ ਸਬੰਧੀ ਸੂਚਨਾ ਪ੍ਰਾਪਤ ਕਰਨ ਲਈ ਵਿਭਾਗ ਵੱਲੋਂ ਨੰਬਰ ਜਾਰੀ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਇਸ ਬੱਚੇ ਸਬੰਧੀ ਕੋਈ ਸੂਚਨਾ ਹੈ ਤਾਂ ਉਹ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਫੋਨ ਨੰਬਰ 0175-2353523, ਅਤੇ ਚਾਈਲਡ ਲਾਈਨ 1098 ’ਤੇ ਸੂਚਿਤ ਕਰ ਸਕਦਾ ਹੈ ਜਾ ਫੇਰ ਇਸ ਸਬੰਧੀ ਸੂਚਨਾ ਤੁਰੰਤ ਨਜਦੀਕੀ ਥਾਣੇ ਦਿੱਤੀ ਜਾ ਸਕਦੀ ਹੈ ।

Related Post

Instagram