post

Admin

(Chief Editor)

National

ਕੇਰਲ `ਚ ਪਤੀ ਵਲੋਂ ਪਤਨੀ ਨੂੰ ਫ਼ੋਨ `ਤੇ `ਤਿੰਨ ਤਲਾਕ` ਦੇਣ ਤੇ ਮਾਮਲਾ ਦਰਜ

post-img

ਕੇਰਲ `ਚ ਪਤੀ ਵਲੋਂ ਪਤਨੀ ਨੂੰ ਫ਼ੋਨ `ਤੇ `ਤਿੰਨ ਤਲਾਕ` ਦੇਣ ਤੇ ਮਾਮਲਾ ਦਰਜ ਕੋਚੀ, 25 ਫਰਵਰੀ 2026 : ਕੇਰਲ ਦੇ ਅਲਾਪੁਝਾ ਨਿਵਾਸੀ ਇਕ ਵਿਅਕਤੀ ਦੇ ਖਿ਼ਲਾਫ ਫ਼ੋਨ `ਤੇ ਪਤਨੀ ਨੂੰ ਤਿੰਨ ਤਲਾਕ ਦੇਣ ਅਤੇ ਉਸ ਨਾਲ ਬੇਰਹਿਮੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਕੀ ਦੱਸਿਆ ਪੁਲਸ ਨੇ ਪੁਲਸ ਨੇ ਦੱਸਿਆ ਕਿ ਇਹ ਮਾਮਲਾ ਮੂਵਤੂਪੁਝਾ ਪੁਲਸ ਥਾਣੇ `ਚ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 85 ਤਹਿਤ ਦਰਜ ਕੀਤਾ ਗਿਆ । ਪੁਲਸ ਨੇ ਦੱਸਿਆ ਕਿ ਐੱਫ. ਆਈ. ਆਰ. `ਚ ਮੁਸਲਿਮ ਔਰਤ (ਵਿਆਹ `ਤੇ ਅਧਿਕਾਰਾਂ ਦੀ ਸੁਰੱਖਿਆ) ਐਕਟ- 2019 ਦੀ ਧਾਰਾ 3 ਅਤੇ 4 ਵੀ ਜੋੜੀ ਗਈ ਹੈ, ਜੋ ਤਿੰਨ ਤਲਾਕ (ਤਲਾਕ-ਏ-ਬਿੱਦਤ) ਨੂੰ ਅਮਾਨਵੀ ਅਤੇ ਗੈਰ-ਕਾਨੂੰਨੀ ਬਣਾਉਂਦੀ ਹੈ ਅਤੇ ਸਜ਼ਾ ਦੀ ਵਿਵਸਥਾ ਕਰਦੀ ਹੈ। ਕੌਣ ਹੈ ਇਹ ਵਿਅਕਤੀ ਪਤਨੀ ਨੂੰ ਫੋਨ ਤੇ ਹੀ ਤਿੰਨ ਤਲਾਕ ਦੇਣ ਵਾਲੇ ਮੁਲਜ਼ਮ ਦੀ ਪਛਾਣ ਸੁਹੈਲ ਵਜੋਂ ਹੋਈ ਹੈ, ਜੋ ਅਲਾਪੁਝਾ ਜਿ਼ਲੇ ਦੇ ਕਾਰਤਿਕਪੱਲੀ ਤਾਲੁਕ ਦਾ ਨਿਵਾਸੀ ਹੈ। ਪੁਲਸ ਨੇ ਦੱਸਿਆ ਕਿ ਜੋੜੇ ਨੇ 18 ਸਤੰਬਰ-2016 ਨੂੰ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ ਅਤੇ ਪਤੀ-ਪਤਨੀ ਵਜੋਂ ਇਕੱਠੇ ਰਹਿ ਰਹੇ ਸਨ ।

Related Post

Instagram