
ਪਟਿਆਲਾ ਸ਼ਹਿਰੀ ਬਲਾਕ ਨੇ ਵਾਲੀਬਾਲ ਦੇ 41 ਤੋਂ 50 ਸਾਲ ਉਮਰ ਵਰਗ ਵਿੱਚ ਹਾਸਲ ਕੀਤਾ ਪਹਿਲਾ ਸਥਾਨ
- by Jasbeer Singh
- September 30, 2024

ਪਟਿਆਲਾ ਸ਼ਹਿਰੀ ਬਲਾਕ ਨੇ ਵਾਲੀਬਾਲ ਦੇ 41 ਤੋਂ 50 ਸਾਲ ਉਮਰ ਵਰਗ ਵਿੱਚ ਹਾਸਲ ਕੀਤਾ ਪਹਿਲਾ ਸਥਾਨ ਪਟਿਆਲਾ : ਪੰਜਾਬ ਸਰਕਾਰ ਸੂਬੇ ਦੇ ਹਰ ਵਿਅਕਤੀ ਨੂੰ ਖੇਡਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ-2024 ਕਰਵਾ ਰਹੀ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਸ੍ਰੀ ਹਰਪਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2024 ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ-2024 ਦਾ ਵਾਲੀਬਾਲ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਨਵੀਨਰ ਸ੍ਰੀ ਬਹਾਦਰ ਸਿੰਘ ਜੀ ਅਤੇ ਕੋ ਕਨਵੀਨਲ ਸ੍ਰੀ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਵਿੱਚ ਵੱਖ-ਵੱਖ ਬਲਾਕਾਂ ਦੀਆਂ ਟੀਮਾਂ ਨੇ ਭਾਗ ਲਿਆ। ਲੜਕੀਆਂ ਦੇ 41 ਤੋਂ 50 ਸਾਲ ਉਮਰ ਵਰਗ ਦੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪਟਿਆਲਾ ਸ਼ਹਿਰੀ ਅਤੇ ਰਾਜਪੁਰਾ ਵਿਚਕਾਰ ਹੋਇਆ।ਫਾਈਨਲ ਵਿੱਚ ਦੋਨਾਂ ਟੀਮਾਂ ਵਿੱਚ ਕਾਂਟੇ ਦਾ ਮੁਕਾਬਲਾ ਰਿਹਾ ਅਤੇ ਇਸ ਰੋਮਾਚਕ ਮੁਕਾਬਲੇ ਵਿੱਚ ਪਟਿਆਲਾ ਸ਼ਹਿਰੀ ਬਲਾਕ ਨੇ ਰਾਜਪੁਰੇ ਬਲਾਕ ਨੂੰ ਹਰਾਇਆ। ਪਟਿਆਲਾ ਸ਼ਹਿਰੀ ਦੀ ਟੀਮ ਵਿੱਚ ਸ੍ਰੀਮਤੀ ਪੂਨਮ ਰਾਣੀ (ਪੀ.ਟੀ.ਆਈ., ਸ.ਸ.ਸ.ਸ.ਡਕਾਲਾ, ਪਟਿਆਲਾ), ਸ੍ਰੀਮਤੀ ਪਰਮਜੀਤ ਕੌਰ (ਸੀਨੀਅਰ ਸਹਾਇਕ, ਪੰਜਾਬ ਦਾ ਵਣ ਤ੍ਰਿਣ ਜੀਵ ਜੰਤ ਮੁੜ ਬਹਾਲੀ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਸ੍ਰੀਮਤੀ ਰੁਪਿੰਦਰ ਕੌਰ (ਡੀ.ਪੀ.ਈ., ਸ.ਸ.ਸ.ਸ.ਪਸਿਆਣਾ, ਪਟਿਆਲਾ), ਸ੍ਰੀਮਤੀ ਮੋਨਿਕਾ ਅਰੋੜਾ (ਸਾਇੰਸ ਮਿਸਟ੍ਰੈਸ, ਸ.ਮਿ.ਸ.ਮੈਣ, ਪਟਿਆਲਾ), ਸ੍ਰੀਮਤੀ ਕੁਲਦੀਪ ਕੌਰ (ਪੀ.ਟੀ.ਆਈ., ਸ.ਸ.ਸ.ਸ.ਡਕਾਲਾ, ਪਟਿਆਲਾ), ਸ੍ਰੀਮਤੀ ਬਲਜਿੰਦਰ ਕੌਰ (ਐੱਸ.ਐੱਸ. ਮਿਸਟ੍ਰੈਸ, ਸ.ਸ.ਸ.ਸ.ਡਕਾਲਾ, ਪਟਿਆਲਾ) ਅਤੇ ਹੋਰ ਅਧਿਆਪਕ ਸ਼ਾਮਲ ਸਨ। ਸ੍ਰੀਮਤੀ ਪੂਨਮ ਰਾਣੀ (ਪੀ.ਟੀ.ਆਈ.) ਨੇ ਕਿਹਾ ਕਿ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਜਰੂਰ ਲੈਣਾ ਚਾਹੀਦਾ ਹੈ ਕਿਉਕਿ ਖੇਡਾਂ ਇਨਸਾਨ ਨੂੰ ਸਰੀਰਿਕ ਅਤੇ ਮਾਨਸਿਕ ਤੌਂਰ ਤੇ ਮਜਬੂਤ ਬਣਾਉਂਦੀਆਂ ਹਨ। ਇਸ ਮੋਕੇ ਤੇ ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਮਮਤਾ ਰਾਣੀ, ਸ੍ਰੀਮਤੀ ਵਰਿੰਦਰ ਕੌਰ, ਸ੍ਰੀਮਤੀ ਰੈਨੂੰ ਕੋਸ਼ਲ, ਸ੍ਰੀਮਤੀ ਕੁਲਦੀਪ ਕੌਰ, ਸ੍ਰੀਮਤੀ ਮਨਦੀਪ ਕੌਰ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਦੀਪਇੰਦਰ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਬਲਕਾਰ ਸਿੰਘ, ਸ੍ਰੀ ਸਤਵਿੰਦਰ ਸਿੰਘ ਮੋਜੂਦ ਸਨ।