post

Jasbeer Singh

(Chief Editor)

Sports

ਪਵਾਲਾ ਦੀ ਕਿ੍ਰਕਟ ਟੀਮ ਨੇ ਜਿੱਤਿਆ 51 ਹਜ਼ਾਰ ਰੁਪਏ ਦਾ ਪਹਿਲਾ ਇਨਾਮ

post-img

ਪਵਾਲਾ ਦੀ ਕਿ੍ਰਕਟ ਟੀਮ ਨੇ ਜਿੱਤਿਆ 51 ਹਜ਼ਾਰ ਰੁਪਏ ਦਾ ਪਹਿਲਾ ਇਨਾਮ -ਨੌਜਵਾਨਾਂ ਨੂੰ ਨਸ਼ਿਆ ਤੋ ਬਚਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਜ਼ਰੂਰੀ : ਧਰਮਿੰਦਰ ਮਾਨ -ਦੋ ਦਿਨਾਂ ਕਿ੍ਰਕਟ ਕੱਪ ਚ 32 ਟੀਮਾਂ ਨੇ ਭਾਗ ਲਿਆ ਬਨੂੜ, 25 ਜੂਨ : ਬਨੂੜ ਨੇੜਲੇ ਪਿੰਡ ਮਾਣਕਪੁਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਪਿੰਡ ਦੇ ਜੰਮਪਲ ਅਤੇ ਉਘੇ ਸਮਾਜ ਸੇਵੀ ਧਰਮਿੰਦਰ ਸਿੰਘ ਮਾਨ ਅਤੇ ਚੰਚਲ ਸੁਖੀਜਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਦੋ ਦਿਨਾਂ ਕਿ੍ਰਕਟ ਕੱਪ ਕਰਵਾਇਆ ਗਿਆ। ਇਸ ਦਾ ਉਦਘਾਟਨ ਹਲਕਾ ਵਿਧਾਇਕ ਨੀਨਾ ਮਿੱਤਲ ਵਲੋਂ ਕੀਤਾ ਗਿਆ। ਇਸ ਕਿ੍ਰਕਟ ਕੱਪ ਵਿਚ ਪਿੰਡ ਪਵਾਲਾ ਦੀ ਕਿ੍ਰਕਟ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 51 ਹਜਾਰ ਰੁਪਏ ਦਾ ਇਨਾਮ ਅਤੇ ਦੂਜੇ ਸਥਾਨ ਤੇ ਪਿੰਡ ਖੇੜੀ ਗੁਰਨਾ ਦੀ ਟੀਮ ਨੇ 31000 ਰੁਪਏ ਦਾ ਇਨਾਮ ਹਾਸਲ ਕੀਤਾ। ਇਸ ਕਿ੍ਰਕਟ ਕੱਪ ਦੇ ਮੁੱਖ ਪ੍ਰਬੰਧਕ ਧਰਮਿੰਦਰ ਸਿੰਘ ਮਾਨ ਅਤੇ ਚੰਚਲ ਸੁਖੀਜਾ ਨੇ ਦੱਸਿਆ ਕਿ ਇਸ ਦੋ ਦਿਨਾਂ ਕਿ੍ਰਕਟ ਕੱਪ ਵਿਚ 32 ਕਿ੍ਰਕਟ ਟੀਮਾਂ ਨੇ ਭਾਗ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਗੱਲਬਾਤ ਕਰਦੇ ਹੋਏ ਧਰਮਿੰਦਰ ਸਿੰਘ ਮਾਨ ਨੇ ਕਿਹਾ ਕਿ ਨਸ਼ੇ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਜ਼ਰੂਰੀ ਹੈ ਕਿਉਂਕਿ ਖੇਡਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਲਈ ਸਹਾਈ ਹਨ। ਕਿ੍ਰਕਟ ਕੱਪ ਵਿਚ ਸ਼ੇਰ ਸਿੰਘ,ਜਗਦੀਸ਼ ਸਿੰਘ ਜੱਗੀ, ਸਰਪੰਚ ਸਤਵਿੰਦਰ ਸਿੰਘ ਮਿਰਜਾਪੁਰ, ਰੋਮੀ ਅਬਰਾਵਾ, ਸਰਪੰਚ ਗੁਰਚਰਨ ਸਿੰਘ ਅਬਰਾਵਾਂ,ਗੁਰਤੇਜ ਸਿੰਘ, ਕਿਰਪਾਲ ਸਿੰਘ, ਨੰਬਰਦਾਰ ਨਛੱਤਰ ਸਿੰਘ, ਸੁੱਚਾ ਸਿੰਘ, ਕਰਮਜੀਤ ਸਿੰਘ, ਦਲਜੀਤ ਸਿੰਘ, ਸੁਮਿਤ ਡੀ ਜੇ, ਸੁਮਿਤ ਸੈਕੀ ਬੁੱਕ ਡਿੱਪੂ, ਹਰਸ਼, ਲਵਲੀ, ਰੋਕੀ, ਰਜਿੰਦਰ ਸਿੰਘ, ਜਸਵੀਰ ਸਿੰਘ, ਲੱਜਾ ਸਿੰਘ, ਬਲਜਿੰਦਰ ਸਿੰਘ ,ਗੁਰਵਿੰਦਰ ਸਿੰਘ ਤੋਂ ਇਲਾਵਾ ਸਮੁੱਚੀ ਗ੍ਰਾਮ ਪੰਚਾਇਤ ਨਗਰ ਨਿਵਾਸੀ ਅਤੇ ਇਲਾਕੇ ਦੇ ਬਹੁਤ ਸਾਰੇ ਵਸਨੀਕਾਂ ਨੇ ਹਾਜਰੀ ਭਰੀ। ਕਿ੍ਰਕਟ ਕੱਪ ਦੋਰਾਨ ਪਹੁੰਚੇ ਕਿ੍ਰਕਟ ਪ੍ਰੇਮੀਆਂ ਅਤੇ ਇਲਾਕੇ ਦੇ ਵਸਨੀਕਾਂ ਨੇ ਧਰਮਿੰਦਰ ਸਿੰਘ ਮਾਨ ਵਲੋਂ ਕਰਵਾਏ ਗਏ ਇਸ ਕਿ੍ਰਕਟ ਟੂਰਨਾਮੈਂਟ ਦੀ ਸਲਾਘਾ ਕੀਤੀ।

Related Post