ਪਰਲਜ਼ ਗਰੁੱਪ ਦੀਆਂ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ
- by Jasbeer Singh
- February 19, 2026
ਪਰਲਜ਼ ਗਰੁੱਪ ਦੀਆਂ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ ਨਵੀਂ ਦਿੱਲੀ, 19 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੇ ਚੰਡੀਗੜ੍ਹ ਸਥਿਤ ਪਰਲਜ਼ ਗਰੁੱਪ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ 247 ਅਚੱਲ ਜਾਇਦਾਦਾਂ ਨੂੰ ਕੁਰਕ ਕਰਨ ਦਾ ਹੁਣ ਤੱਕ ਦਾ ਸਭਤੋਂ ਵੱਡਾ ਸਿੰਗਲ ਹੁਕਮ ਜਾਰੀ ਕੀਤਾ ਹੈ । ਕਿਥੇ ਕਿਥੇ ਹਨ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਗਰੁੱਪ `ਤੇ 48,000 ਕਰੋੜ ਰੁਪਏ ਦੀ ਪੈਂਜ਼ੀ ਸਕੀਮ ਰਾਹੀਂ ਘਪਲਾ ਕਰਨ ਦਾ ਦੋਸ਼ ਹੈ। ਸੰਘੀ ਜਾਂਚ ਏਜੰਸੀ ਨੇ ਇਕ ਬਿਆਨ `ਚ ਕਿਹਾ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐਲ. ਏ.) ਅਧੀਨ ਆਰਜ਼ੀ ਤੌਰ `ਤੇ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਪੰਜਾਬ ਦੇ ਐੱਸ. ਏ, ਐੱਸ. ਨਗਰ (ਮੁਹਾਲੀ), ਰੂਪਨਗਰ ਅਤੇ ਜ਼ੀਰਕਪੁਰ `ਚ ਸਥਿਤ ਹਨ। ਈ. ਡੀ. ਵਲੋਂ ਜਾਰੀ ਕੀਤਾ ਹੁਕਮ ਹੁਣ ਤੱਕ ਦਾ ਸਭ ਤੋਂ ਵੱਡਾ ਕੁਰਕੀ ਹੁਕਮ ਹੈ ਜ਼ਬਤ ਕੀਤੀਆਂ ਗਈਆਂ 247 ਜਾਇਦਾਦਾਂ ਦੀ ਪਛਾਣ ਨਿਵੇਸ਼ਕਾਂ ਦੇ ਫੰਡਾਂ ਨਾਲ ਹਾਸਲ ਕੀਤੀਆਂ ਗਈਆਂ ਜਾਇਦਾਦਾਂ ਵਜੋਂ ਕੀਤੀ ਗਈ ਹੈ ਜੋ ਅਪਰਾਧ ਦੀ ਕਮਾਈ ਦਾ ਹਿੱਸਾ ਹਨ । ਉਨ੍ਹਾਂ ਦੀ ਅਨੁਮਾਨਿਤ ਕੀਮਤ 10,021.46 ਰੁਪਏ ਲਾਈ ਗਈ ਹੈ। ਈ. ਡੀ. ਅਧਿਕਾਰੀਆਂ ਨੇ ਕਿਹਾ ਕਿ ਜਾਇਦਾਦਾਂ ਦੀ ਕੀਮਤ ਤੇ ਗਿਣਤੀ ਦੇ ਮਾਮਲੇ `ਚ ਇਹ ਸ਼ਾਇਦ ਏਜੰਸੀ ਵੱਲੋਂ ਜਾਰੀ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ ਅਟੈਚਮੈਂਟ ਆਰਡਰ ਹੈ।
