ਬਲਾਕ ਪੱਧਰੀ ਕਰਾਟੇ ਟੂਰਨਾਮੈਂਟ ਦੌਰਾਨ ਸਰੀਰਿਕ ਸਿੱਖਿਆ ਅਧਿਆਪਕਾਂ ਨੂੰ ਕੀਤਾ ਸਨਮਾਨਿਤ
- by Admin
- December 12, 2025
ਬਲਾਕ ਪੱਧਰੀ ਕਰਾਟੇ ਟੂਰਨਾਮੈਂਟ ਦੌਰਾਨ ਸਰੀਰਿਕ ਸਿੱਖਿਆ ਅਧਿਆਪਕਾਂ ਨੂੰ ਕੀਤਾ ਸਨਮਾਨਿਤ ਪਟਿਆਲਾ, 12 ਦਸੰਬਰ 2025 : ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਿਖਲਾਈ ਤਹਿਤ ਬਲਾਕ ਪਟਿਆਲਾ-2 ਅਤੇ ਪਟਿਆਲਾ-3 ਦਾ ਬਲਾਕ ਪੱਧਰੀ ਕਰਾਟੇ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਸੰਜੀਵ ਸ਼ਰਮਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਰਵਿੰਦਰਪਾਲ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀਮਤੀ ਮੀਨਾ ਨਾਰੰਗ (ਬੀ.ਐੱਨ.ਓ., ਪਟਿਆਲਾ-2) ਅਤੇ ਸ਼੍ਰੀ ਲਲਿਤ ਸਿੰਗਲਾ (ਬੀ.ਐੱਨ.ਓ., ਪਟਿਆਲਾ-3) ਦੀ ਅਗਵਾਈ ਵਿੱਚ ਹਿੰਦੂ ਪਬਲਿਕ ਸਕੂਲ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਬਲਾਕ ਪਟਿਆਲਾ-2 ਅਤੇ ਪਟਿਆਲਾ-3 ਦੇ ਵੱਖ-ਵੱਖ ਸਕੂਲਾਂ ਦੀਆਂ ਖਿਡਾਰਣਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਟੂਰਨਾਮੈਂਟ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਸ਼੍ਰੀਮਤੀ ਕਿਰਨਜੀਤ ਕੌਰ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਸ.ਸ.ਸ.ਸ. ਸ਼ੇਖੂਪੁਰ, ਪਟਿਆਲਾ), ਸ਼੍ਰੀਮਤੀ ਰੁਪਿੰਦਰ ਕੌਰ (ਡੀ.ਪੀ.ਈ., ਸ.ਸ.ਸ.ਸ. ਪਸਿਆਣਾ, ਪਟਿਆਲਾ), ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸ.ਮਿ.ਸ. ਖੇੜੀ ਗੁੱਜਰਾਂ, ਪਟਿਆਲਾ) ਅਤੇ ਸ਼੍ਰੀਮਤੀ ਯਾਦਵਿੰਦਰ ਕੌਰ (ਡੀ.ਪੀ.ਈ., ਸ.ਹ.ਸ. ਅਨਾਰਦਾਨਾ ਚੌਕ, ਪਟਿਆਲਾ) ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਹਨਾਂ ਅਧਿਆਪਕਾਂ ਵੱਲੋਂ ਇਸ ਟੂਰਨਾਮੈਂਟ ਦੌਰਾਨ ਦਿੱਤੀਆਂ ਗਈਆਂ ਵੱਡਮੁਲੀਆਂ ਸੇਵਾਵਾਂ ਲਈ ਇਹਨਾਂ ਨੂੰ ਸ੍ਰੀਮਤੀ ਮੀਨਾ ਨਾਰੰਗ (ਬੀ.ਐੱਨ.ਓ., ਪਟਿਆਲਾ-2) ਅਤੇ ਸ੍ਰੀ ਲਲਿਤ ਸਿੰਗਲਾ (ਬੀ.ਐੱਨ.ਓ., ਪਟਿਆਲਾ-3) ਨੇ ਸਨਮਾਨ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਰਜੇਸ਼ ਕੁਮਾਰ, ਸ਼ੰਕਰ ਸਿੰਘ ਨੇਗੀ, ਮੋਂਟੀ, ਮਨਜੀਤ ਕੌਰ ਅਤੇ ਹੋਰ ਕੋਚ ਸਾਹਿਬਾਨ ਮੌਜੂਦ ਸਨ।
