ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ
- by Jasbeer Singh
- December 20, 2025
ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 `ਤੇ ਬੀਤੇ ਦਿਨੀਂ ਇਕ ਆਫ-ਡਿਊਟੀ ਪਾਇਲਟ ਨੇ ਇਕ ਯਾਤਰੀ ਨਾਲ ਕੁੱਟਮਾਰ ਕੀਤੀ । ਕਿਵੇਂ ਸਾਹਮਣੇ ਆਇਆ ਸਮੁੱਚਾ ਘਟਨਾਕ੍ਰਮ ਦਿੱਲੀ ਹਵਾਈ ਅੱਡੇ ਤੇ ਯਾਤਰੀ ਨਾਲ ਵਾਪਰੀ ਕੁੱਟਮਾਰ ਦੀ ਘਟਨਾ ਦਾ ਘਟਨਾਕ੍ਰਮ ਉਸ ਵੇਲੇ ਸਭਨਾਂ ਦੇ ਸਾਹਮਣੇ ਆਇਆ ਜਦੋਂ ਯਾਤਰੀ ਨੇ ਸੋਸ਼ਲ ਮੀਡੀਆ `ਤੇ ਘਟਨਾ ਦੇ ਵੇਰਵੇ ਸਾਂਝੇ ਕੀਤੇ । ਘਟਨਾ ਸਾਹਮਣੇ ਆਉਂਦੇ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਂਚ ਦੇ ਆਦੇਸ਼ ਦਿੱਤੇ। ਜਿਸ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਨੇ ਪਾਇਲਟ ਕੈਪਟਨ ਵੀਰੇਂਦਰ ਸੇਜਵਾਲ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਪਾਇਲਟ ਡਿਊਟੀ ਤੇ ਨਹੀਂ ਸੀ ਅਤੇ ਯਾਤਰੀ ਕਿਸੇ ਦੂਜੀ ਉਡਾਣ ਦਾ ਸੀ ਏਅਰਲਾਈਨ ਨੇ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਪਾਇਲਟ ਡਿਊਟੀ `ਤੇ ਨਹੀਂ ਸੀ ਅਤੇ ਯਾਤਰੀ ਕਿਸੇ ਦੂਜੀ ਉਡਾਣ ਦਾ ਸੀ। ਅਸੀਂ ਉਸ ਨੂੰ ਹਟਾ ਦਿੱਤਾ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਯਾਤਰੀ ਅੰਕਿਤ ਦੀਵਾਨ ਨੇ ਇਕ ਪੋਸਟ ਲਿਖੀ, ਜਿਸ ਵਿਚ ਕਿਹਾ ਗਿਆ ਸੀ ਕਿ ਉਸ `ਤੇ ਮਾਮਲਾ ਬੰਦ ਕਰਨ ਲਈ ਦਬਾਅ ਪਾਇਆ ਗਿਆ ਸੀ। ਉਸ ਨੂੰ ਇਕ ਪੱਤਰ ਲਿਖਣ ਲਈ ਮਜਬੂਰ ਕੀਤਾ ਗਿਆ ਤੇ ਜੇ ਮੈਂ ਅਜਿਹਾ ਨਹੀਂ ਕਰਦਾ ਤਾਂ ਮੈਨੂੰ ਆਪਣੀ ਉਡਾਣ ਛੱਡਣੀ ਪੈਂਦੀ। ਆਪਣੇ ਪਿਤਾ ਨੂੰ ਖੂਨ ਨਾਲ ਲਥਪਥ ਦੇਖ ਬੱਚੀ ਹੈ ਸਦਮੇ ਵਿਚ ਅੰਕਿਤ ਨੇ ਇਹ ਵੀ ਕਿਹਾ ਕਿ ਉਸ ਦੀ 7 ਸਾਲ ਦੀ ਧੀ ਨੇ ਆਪਣੇ ਪਿਤਾ ਨੂੰ ਖੂਨ ਨਾਲ ਲੱਥਪੱਥ ਚਿਹਰੇ ਨੂੰ ਦੇਖਿਆ ਤੇ ਉਹ ਉਦੋਂ ਤੋਂ ਸਦਮੇ ਵਿਚ ਹੈ। ਯਾਤਰੀ ਨੇ ਅੱਜ ਇਕ ਹੋਰ ਪੋਸਟ ਵਿਚ ਪਾਇਲਟ ਦਾ ਇਕ ਵੀਡੀਓ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਏਅਰਲਾਈਨ ਅੱਗੇ ਦੀ ਕਾਰਵਾਈ ਕਰੇਗੀ।
