ਪਟਿਆਲਾ ਜ਼ਿਲ੍ਹੇ ਦੇ ਸਿਖਰਲੇ ਤਿੰਨੋਂ ਸਥਾਨਾਂ ’ਤੇ ਪਲੇਅ ਵੇਜ਼ ਸਕੂਲ ਦਾ ਕਬਜ਼ਾ
- by Aaksh News
- April 19, 2024
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇੱਥੋਂ ਦੇ ਪਲੇ-ਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀ ਜ਼ਿਲ੍ਹੇ ਦੀਆਂ ਪਹਿਲੀਆਂ ਤਿੰਨੋਂ ਪੁਜ਼ੀਸ਼ਨਾਂ ’ਤੇ ਕਾਬਜ਼ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਭਰ ਵਿੱਚੋਂ ਵੀ ਤਰਤੀਬਵਾਰ ਪੰਜਵਾਂ, ਸੱਤਵਾਂ ਅਤੇ ਅੱਠਵਾਂ ਸਥਾਨ ਹਾਸਲ ਕੀਤਾ ਹੈ। ਇੱਥੋਂ ਤੱਕ ਬਰਾਬਰ ਅੰਕ ਲੈ ਕੇ ਇਸੇ ਸਕੂਲ ਦੇ ਹੀ ਦੋ ਵਿਦਿਆਰਥੀਆਂ ਨੇ ਸਾਂਝੇ ਤੌਰ ’ਤੇ ਜ਼ਿਲ੍ਹੇ ਵਿੱਚੋਂ ਫਸਟ ਪੁਜੀਸ਼ਨ ਵੀ ਹਾਸਲ ਕੀਤੀ ਹੈ ਜਦਕਿ ਸੈਕਿੰਡ ਅਤੇ ਥਰਡ ਵੀ ਇਸੇ ਹੀ ਸਕੂਲ ਦੇ ਵਿਦਿਆਰਥੀ ਆਏ ਹਨ। ਏਨਾ ਹੀ ਨਹੀਂ ਪਟਿਆਲਾ ਜ਼ਿਲ੍ਹੇ ਵਿੱਚੋਂ ਮੈਰਿਟ ’ਚ ਆਏ ਕੁੱਲ 39 ਵਿੱਚੋਂ 26 ਵਿਦਿਆਰਥੀਆਂ ਪਲੇ ਵੇਜ ਸਕੂਲ ਦੇ ਹੀ ਹਨ।ਵੇਰਵਿਆਂ ਅਨੁਸਾਾਰ ਪਲੇਅ ਵੇਜ਼ ਸਕੂਲ ਦੇ ਵਿਦਿਆਰਥੀ ਗੁਰਸੀਸ ਸਿੰਘ ਤੇ ਗੁਰਲੀਨ ਕੌਰ ਨੇ 650 ਵਿੱਚੋਂ 641 (98.62 ਫੀਸਦੀ) ਅੰਕ ਹਾਸਲ ਕੀਤੇ ਹਨ। ਦੋਵਾਂ ਦੇ ਇਹ ਅੰਕ ਬਰਾਬਰ ਹੋਣ ਕਰਕੇ ਬੋਰਡ ਵੱਲੋਂ ਇਨ੍ਹਾਂ ਦੋਵਾਂ ਨੂੰ ਹੀ ਪਟਿਆਲਾ ਜ਼ਿਲ੍ਹੇ ਵਿੱਚੋਂ ਸਾਂਝੇ ਤੌਰ ਤੌਰ ’ਤੇ ਫਸਟ ਐਲਾਨਿਆ ਹੈ। ਇਨ੍ਹਾਂ ਦੋਵਾਂ ਦੀ ਹੀ ਪੰਜਾਬ ਵਿਚੋਂ ਵੀ ਸਾਂਝੇ ਤੌਰ ’ਤੇ ਹੀ ਪੰਜਵੀਂ ਪੁਜ਼ੀਸ਼ਨ ਹੈ। ਇਸੇ ਸਕੂਲ ਦੇ ਗੈਵਿਨ ਸ਼ਰਮਾ ਨੇ 650 ਵਿਚੋਂ 639 (98. 31ਫੀਸਦੀ) ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚੋਂ ਦੂਜਾ ਤੇ ਪੰਜਾਬ ਵਿੱਚੋਂ 7ਵਾਂ ਸਥਾਨ ਜਦਕਿ ਕੁਮੁਦ ਨੇ 638 (98.15ਫੀਸਦੀ) ਅੰਕ ਹਾਸਲ ਕਰਦਿਆਂ, ਜ਼ਿਲ੍ਹੇ ਵਿੱਚ ਤੀਜਾ ਸਥਾਨ ਅਤੇ ਪੰਜਾਬ ਵਿਚੋਂ 8ਵਾਂ ਸਥਾਨ ਪਾਇਆ ਹੈ। ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ, ਡਾਇਰੈਕਟਰ ਹਰਲੀਨ ਕੌਰ ਸਮੇਤ ਸਕੂਲ ਪ੍ਰਿੰਸੀਪਲ ਸਮੇਤ ਸਮੁੱਚੇ ਸਟਾਫ਼ ਨੇ ਮੋਹਰੀ ਰਹੇ ਇਨ੍ਹਾਂ ਵਿਦਿਆਰਥੀਆਂ ਤੇ ਇਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।ਇਸੇ ਦੌਰਾਨ ਇਸ ਨਤੀਜੇ ਦੌਰਾਨ ਪਟਿਆਲਾ ਜਿਲ੍ਹੇ ਵਿਚੋਂ ਮੈਰਿਟ ਸੂਚੀ ’ਚ ਆਏ ਪਲੇਅ ਵੇਜ਼ ਸਕੂਲ ਦੇ ਵਿਦਿਆਰਥੀਆਂ ’ਚ ਜੋਤੀ, ਨਿਹਾਰਿਕਾ ਸ਼ਰਮਾ, ਪ੍ਰਾਚੀ ਗਰਗ, ਗੂੰਜਨ, ਮੋਹਿਤ, ਗੁਰਨੂਰ ਕੌਰ, ਸ੍ਰਿਸ਼ਟੀ, ਮਨਵਿੰਦਰ ਕੌਰ, ਅਨੰਨਿਆ, ਇਸ਼ਪ੍ਰੀਤ ਕੌਰ, ਮਿਤਾਂਸ਼ੂ, ਸਮੀਰ ਭੋਲਾ, ਜਪਲੀਨ ਕੌਰ, ਪ੍ਰਿਯੰਕਾ, ਪ੍ਰਾਚੀ, ਬਲਿਸ਼ਾ, ਯਸ਼ਿਕਾ, ਅਨਵੇਸ਼ ਮੰਡਲ, ਲਕਸ਼ੇ ਕੁਮਾਰ, ਦਿਵਾਕਰ, ਨਵਜੋਤ ਕੌਰ ਤੇ ਮਹਿਕ ਨੇ ਥਾਂ ਬਣਾਈ ਗਈ ਹੈ। ਮੈਰਿਟ ’ਚ ਆਏ ਬਾਕੀ ਸਕੂਲਾਂ ਦੇ ਬੱਚਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਦੀ ਰਮਨਦੀਪ ਕੌਰ ਤੇ ਕਮਲਪ੍ਰੀਤ ਸਿੰਘ ਸ਼ਾਮਲ
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.