
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਮਾਡਰਨ ਡਾਇਗਨੋਸਟਿਕ ਲੈਬੋਰਟਰੀ ਵੱਲੋਂ ਮੁਫ਼ਤ ਮੈਡੀਕਲ ਦਾ ਆਯੋਜਨ
- by Jasbeer Singh
- March 20, 2025

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਮਾਡਰਨ ਡਾਇਗਨੋਸਟਿਕ ਲੈਬੋਰਟਰੀ ਵੱਲੋਂ ਮੁਫ਼ਤ ਮੈਡੀਕਲ ਦਾ ਆਯੋਜਨ ਪਟਿਆਲਾ : : ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਰਜਿ:) ਪਟਿਆਲਾ ਅਤੇ ਮਾਡਰਨ ਡਾਇਗਨੋਸਟਿਕ ਲੈਬੋਰਟਰੀ ਦੇ ਸਹਿਯੋਗ ਨਾਲ ਸੁਖਮਨੀ ਭਵਨ ਸਰਹਿੰਦ ਰੋਡ, ਪਟਿਆਲਾ ਵਿਖੇ ਮੁਫ਼ਤ ਮੈਡੀਕਲ ਅਤੇ ਅੱਖਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ, ਜਿਸ ਵਿੱਚ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਤੋਂ ਸੈਂਕੜੇ ਲੋਕਾਂ ਨੇ ਭਾਗ ਲਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕਰਨਾ ਸੀ ਤਾਂਕਿ ਸਮਾਜ ਦਾ ਕੋਈ ਸਿਹਤ ਸੇਵਾਵਾਂ ਅਤੇ ਬੁਨਿਆਦੀ ਇਲਾਜ ਤੋਂ ਵਾਂਝਾ ਨਾ ਰਹੇ। ਇਸ ਮੌਕੇ ਕੈਂਪ ਦੌਰਾਨ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫਤ ਜ਼ਰੂਰੀ ਦਵਾਈਆਂ ਅਤੇ ਸਲਾਹ ਮੁਹੱਈਆ ਕਰਵਾਈਆਂ। ਇਸ ਲਈ ਮਾਡਰਨ ਡਾਇਗਨੋਸਟਿਕ ਲੈਬੋਰਟਰੀ ਤੋਂ ਸਮਾਜ ਸੇਵਕ ਮਨਜੀਤ ਸਿੰਘ ਚੌਹਾਨ ਸਨੌਰ ਨੇ ਕੈਂਪ ਵਿੱਚ ਲੋੜੀਂਦੇ ਤਕਨੀਕੀ ਸਾਧਨ ਮੁਹੱਈਆ ਕਰਵਾਏ ਅਤੇ ਖ਼ੂਨ ਆਦਿ ਦੀ ਮੁਫ਼ਤ ਜਾਂਚ ਕਰਕੇ ਲੋਕਾਂ ਦੀ ਸਹਾਇਤਾ ਕੀਤੀ, ਜਿਸ ਨਾਲ ਤੁਰੰਤ ਕਲੀਨੀਕਲ ਰਿਪੋਰਟ ਮਿਲਣ 'ਤੇ ਮੈਡੀਕਲ ਕੈਂਪ ਵਧੇਰੇ ਕਾਰਗਰ ਅਤੇ ਵੱਧ ਪ੍ਰਭਾਵਸ਼ਾਲੀ ਰਿਹਾ। ਡਾ. ਅਮਨਦੀਪ ਗਰਗ ਨੇ ਮਰੀਜ਼ਾਂ ਦੀ ਅੱਖਾਂ ਦੀ, ਡਾ. ਕੁਲਦੀਪ ਸਿੰਘ ਨੇ ਦੰਦਾਂ ਦੀ, ਡਾ. ਪਰਵੀਨ ਕੌਰ ਨੇ ਹੱਡੀਆਂ ਅਤੇ ਜੋੜਾਂ, ਪਿੱਠ ਅਤੇ ਮਾਸਪੇਸ਼ੀਆਂ ਦੇ ਦਰਦ ਦੀਆਂ ਬਿਮਾਰੀਆਂ ਲਈ ਫਿਜ਼ਿਓਥੈਰਪੀ ਦੀ ਜਾਣਕਾਰੀ ਦਿੰਦਿਆ ਕਸਰਤਾਂ ਆਦਿ ਦੀ ਸਲਾਹ ਦਿੱਤੀ। ਡਾ. ਅਵਤਾਰ ਸਿੰਘ ਵਿਲਖੂ ਹੋਮਿਉਪੈਥਿਕ ਮਾਹਿਰ ਨੇ ਹੋਮਿਉਪੈਥਿਕ ਵਿਧੀ ਨਾਲ ਜਾਂਚ ਕਰਕੇ ਲੰਬੇ ਸਮੇਂ ਤੋਂ ਪੀੜਤ ਰੋਗੀਆਂ ਨੂੰ ਦਵਾਈਆਂ ਦਿੱਤੀਆਂ। ਇਸ ਕੈਂਪ ਦੌਰਾਨ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਮਾਜ ਸੇਵਕ ਮਨਜੀਤ ਸਿੰਘ ਚੌਹਾਨ ਨੇ ਕਿਹਾ ਕਿ ਭਵਿੱਖ ਵਿੱਚ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਾਏ ਜਾਣ ਵਾਲੇ ਮੁਫਤ ਮੈਡੀਕਲ ਕੈਂਪ ਵਿਚ ਹੋਰ ਵਿਭਾਗਾਂ ਦੇ ਮਹਿਲਾ ਅਤੇ ਬੱਚਿਆਂ ਰੋਗਾਂ ਦੇ ਮਾਹਿਰਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਤੇ ਜਸਬੀਰ ਸਿੰਘ ਓਬਰਾਏ, ਬਲਬੀਰ ਸਿੰਘ ਸਾਹੀ, ਜਸਵਿੰਦਰ ਸਿੰਘ, ਸ਼ਿਆਮ ਜੰਡ, ਗਗਨਦੀਪ ਸਿੰਘ, ਅੰਜਲੀ ਸਰਵਾਰਾ, ਬਬੀਤਾ ਰਾਣੀ, ਦਮਨਪ੍ਰੀਤ ਕੌਰ, ਗੀਤਪ੍ਰੀਤ ਕੌਰ, ਸੰਦੀਪ ਗੌਤਮ, ਪ੍ਰੀਤਿੰਦਰ ਸਿੰਘ, ਡਾ. ਹਰਸਿਮਰਨ ਕੌਰ, ਡਾ. ਅਰਸ਼ਦੀਪ ਕੌਰ, ਡਾ. ਹਰਲੀਨ ਕੌਰ, ਡਾ. ਨਵਨੀਤ, ਡਾ. ਮੀਨਾਕਸ਼ੀ, ਗਗਨਜੀਤ ਸਿੰਘ ਵੀ ਪੁੱਜੇ ਤੇ ਆਪਣਾ ਸਹਿਯੋਗ ਦਿੱਤਾ।
Related Post
Popular News
Hot Categories
Subscribe To Our Newsletter
No spam, notifications only about new products, updates.