post

Jasbeer Singh

(Chief Editor)

Patiala News

ਵਿਧਾਇਕ ਪਠਾਣਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਉਣ ਲਈ ਪੁਲਸ ਫੋਰਸ ਪਹੁੰਚੀ

post-img

ਵਿਧਾਇਕ ਪਠਾਣਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਉਣ ਲਈ ਪੁਲਸ ਫੋਰਸ ਪਹੁੰਚੀ ਪਟਿਆਲਾ, 28 ਜਨਵਰੀ, 2026 : ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਵਾਉਣ ਲਈ ਪੁਲਸ ਫੋਰਸ ਪਹੁੰਚ ਗਈ ਹੈ। ਪਠਾਣਮਾਜਰਾ ਦੀ ਪਤਨੀ ਦੇ ਕੋਠੀ ਅੰਦਰ ਹੋਣ ਦੇ ਚਲਦਿਆਂ ਲੇਡੀਜ ਪੁਲਸ ਵੀ ਹੈ ਨਾਲ ਜੋ ਅੱਜ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਉਣ ਲਈ ਪੁਲਸ ਫੋਰਸ ਪਟਿਆਲਾ ਦੇ ਪਾਸੀ ਰੋਡ ਵਿਖੇ ਪਹੁੰਚੀ ਹੈ ਦੇ ਨਾਲ ਲੇਡੀਜ਼ ਪੁਲਸ ਵੀ ਹੈ ਕਿਉਂਕਿ ਜਾਣਕਾਰੀ ਅਨੁਸਾਰ ਸਰਕਾਰੀ ਕੋਠੀ ਵਿਚ ਹਰਮੀਤ ਪਠਾਣਮਾਜਰਾ ਦੀ ਧਰਮ ਪਤਨੀ ਅੰਦਰ ਹੀ ਹਨ। ਮੌਕੇ ਤੇ ਪਹੁੰਚੀ ਪੁਲਸ ਆਪਣੇ ਨਾਲ ਟਰੱਕ ਵੀ ਲੈ ਕੇ ਆਈ ਹੈ ਤਾਂ ਜੋ ਘਰ ਦਾ ਸਮਾਨ ਢੋਇਆ ਜਾ ਸਕੇ। ਦੱਸਣਯੋਗ ਹੈ ਕਿ ਹਰਮੀਤ ਸਿੰਘ ਪਠਾਣਮਾਜਰਾ ਕੇਸ ਦਰਜ ਹੋਣ ਮਗਰੋਂ ਆਸਟਰੇਲੀਆ ਫਰਾਰ ਹੋ ਗਿਆ ਸੀ।

Related Post

Instagram