ਰਾਣਾ ਬਲਾਚੌਰੀਆ ਕਤਲ ਕਾਂਡ ਦਾ ਇਕ ਦੋਸ਼ੀ ਕੀਤਾ ਪੁਲਸ ਨੇ ਢੇਰ ਮੋਹਾਲੀ, 17 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਕਾਂਡ ਤੇ ਇਕ ਦੋਸ਼ੀ ਕਰਨ ਡਿਫਾਲਟਰ ਨੂੰ ਪੰਜਾਬ ਪੁਲਸ ਨੇ ਢੇਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕੀ ਕਾਰਨ ਰਿਹਾ ਪੁਲਸ ਵਲੋਂ ਕਰਨ ਨੂੰ ਢੇਰ ਕਰਨ ਦਾ ਮੋਹਾਲੀ ਪੁਲਸ ਦੇ ਦੱਸਣ ਮੁਤਾਬਕ ਜਦੋਂ ਉਹ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਦੇ ਇੱਕ ਦੋਸ਼ੀ ਕਰਨ ਡਿਫਾਲਟਰ ਨੂੰ ਹਥਿਆਰ ਬਰਾਮਦ ਕਰਨ ਲਈ ਮੋਹਾਲੀ ਲਿਜਾ ਰਹੇ ਸਨ ਤਾਂ ਉਸਨੇ ਪੁਲਸ ‘ਤੇ ਹਮਲਾ ਕਰ ਦਿੱਤਾ ਅਤੇ ਭੱਜਣ ਦੀ ਕੋਸਿ਼ਸ਼। ਇਸ ਦੌਰਾਨ ਪੁਲਸ ਨਾਲ ਝੜੱਪ ਹੋ ਗਈ ਅਤੇ ਉਸਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਤੇ ਉਸਨੂੰ ਬਾਅਦ ਵਿਚ ਹਸਪਤਾਲ ਵੀ ਲਿਜਾਇਆ ਗਿਆ। ਕੌਣ ਹੈ ਇਹ ਕਰਨ ਡਿਫਾਲਟਰ ਦੱਸਣਯੋਗ ਹੈ ਕਿ ਰਾਣਾ ਬਲਾਚੌਰੀਆ ਕਤਲ ਕਾਂਡ ਦਾ ਦੋਸ਼ੀ ਕਰਨ ਡਿਫਾਲਟਰ ਉਹ ਵਿਅਕਤੀ ਹੈ ਜਿਸਨੇ ਹਾਲ ਹੀ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤੀ ਸੀ, ਜਿਸ ਕਾਰਨ ਉਹ ਇਸ ਮਾਮਲੇ ਵਿੱਚ ਵੀ ਲੋੜੀਂਦਾ ਹੈ। ਪੁਲਿਸ ਨੇ ਰਾਣਾ ਬਲਾਚੌਰੀਆ ਦੇ ਕਤਲ ਦੇ ਸਬੰਧ ਵਿੱਚ ਉਸਨੂੰ ਦੋ ਦਿਨ ਪਹਿਲਾਂ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਸੀ। ਛੇਤੀ ਹੀ ਕਰਨਗੇ ਪੁਲਸ ਅਧਿਕਾਰੀ ਘਟਨਾਕ੍ਰਮ ਸਬੰਧੀ ਗੱਲਬਾਤ ਉਕਤ ਝੜੱਪ ਜੋ ਕਿ ਏਅਰਪੋਰਟ ਰੋਡ ਤੇ ਹੋਈ ਸਬੰਧੀ ਜਾਣਕਾਰੀ ਦੇਣ ਲਈ ਛੇਤੀ ਹੀ ਐਸ. ਐਸ. ਪੀ. ਮੀਡੀਆ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਦੇਣਗੇ ਕਿ ਆਖਰ ਮੁਕਾਬਲਾ ਕਿਵੇਂ ਹੋਇਆ। ਪੁਲਸ ਵਲੋਂ ਮੌਕੇ ਤੇ ਕੀ ਕਾਰਵਾਈ ਕੀਤੀ ਗਈ ਅਤੇ ਅੱਗੇ ਕੀ ਜਾਂਚ ਕੀਤੀ ਜਾਵੇਗੀ ਬਾਰੇ ਦੱਸਿਆ ਜਾਵੇਗਾ ।
