post

Jasbeer Singh

(Chief Editor)

crime

ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਕੇਸ ਦਰਜ

post-img

ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਕੇਸ ਦਰਜ ਨਾਭਾ, 31 ਜੁਲਾਈ ( ) : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਸਿ਼ਕਾਇਤਕਰਤਾ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਣਜੀਤ ਨਗਰ ਸਰਹਿੰਦ ਰੋਡ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 379 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨਗੇਸ਼ ਮਾਰੂਤੀ ਵਾਸੀ ਪਿੰਡ ਪਿੰਡ ਸਲਗਰ ਖੁਰਦ ਜਿਲਾ ਸੋਲਾਪੁਰ ਮਹਾਰਾਸ਼ਟਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪ੍ਰੀਤ ਟੈ੍ਰਕਟਰ ਫੈਕਟਰੀ ਵਿਚ ਮੈਨੇਜਰ ਲੱਗਿਆ ਹੋਇਆ ਹੈ ਅਤੇ ਉਪਰੋਕਤ ਵਿਅਕਤੀ ਵੀ ਉਥੇ ਹੀ ਕੰਮ ਕਰਦਾ ਹੈ ਤੇ 20 ਜੂਨ 2024 ਨੂੰ ਕੰਪਨੀ ਦੀ ਕਾਰ ਕਿਸੇ ਕੰਮ ਸਬੰਧੀ ਲੈ ਕੇ ਚਲਿਆ ਗਿਆ ਜਿਸ ਵਿਚ ਇਕ ਲੈਪਟਾਪ, ਮੋਬਾਇਲ ਫੋਨ ਵੀ ਸੀ ਤੇ ਉਪਰੋਕਤ ਵਿਅਕਤੀ ਨੇ ਨਾ ਹੀ ਕਾਰ ਵਾਪਸ ਕੀਤੀ ਅਤੇ ਨਾ ਹੀ ਲੈਪਟਾਪ ਤੇ ਮੋਬਾਇਲ ਫੋਨ ਵਾਪਸ ਕੀਤੇ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post