

ਥਾਣਾ ਕੋਤਵਾਲੀ ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਪਟਿਆਲਾ, 25 ਜੁਲਾਈ () : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਰਾਹੁਲ ਪੁੱਤਰ ਰਾਜ ਕੁਮਾਰ ਵਾਸੀ ਤੋਪਖਾਨਾ ਮੋੜ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇਧਾਰਾ 303 (2) ਬੀ. ਐਨ. ਐਸ. ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਾਹੁਲ ਨੇ ਦੱਸਿਆ ਕਿ 23 ਜੁਲਾਈ ਨੂੰ ਜਦੋਂ ਉਹ ਆਪਣੇ ਦੋਸਤ ਸਮੇਤ ਬੈਂਕ ਗਿਆ ਸੀ ਅਤੇ 5 ਲੱਖ ਰੁਪਏ ਕੱਢਵਾ ਕੇ ਸਕੂਟਰੀ ਵਿਚ ਰੱਖ ਦਿੱਤੇ ਸਨ ਤੇ ਬਾਅਦ ਵਿਚ ਆਪਣੇ ਘਰ ਆ ਗਿਆ ਅਤੇ ਫਿਰ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਰਾਮਜੀ ਲਾਲ ਵਾਸੀ ਬੋਤਲਾਂ ਵਾਲੀ ਗਲੀ ਪਟਿਆਲਾ ਦੇ ਘਰ ਸਮਾਨ ਲੈਣ ਚਲਿਆ ਗਿਆ ਅਤੇ ਸਕੂਟਰੀ ਨੂੰ ਗਲੀ ਵਿਚ ਖੜ੍ਹਾ ਕਰ ਦਿੱਤਾ ਤੇ ਜਦੋਂ ਘਰ ਆ ਕੇ ਦੇਖਿਆ ਤਾਂ ਸਕੂਟਰੀ ਵਿਚੋਂ 5 ਲੱਖ ਰੁਪਏ ਗਾਇਬ ਸਨ ਤੇ ਸੀ. ਸੀ. ਟੀ. ਵੀ. ਚੈਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਦੋ ਅਣਪਛਾਤੇ ਵਿਅਕਤੀ ਜੋ ਕਿ ਬੈਂਕ ਤੋਂ ਹੀ ਉਸਦਾ ਪਿੱਛਾ ਕਰ ਰਹੇ ਸਨ ਤੇ ਬੋਤਲਾਂ ਵਾਲੀ ਗਲੀ ਵਿਚ ਖੜ੍ਹੀ ਸਕੂਟਰੀ ਦੀ ਡਿੱਗੀ ਦਾ ਲਾਕ ਤੋੜ ਕੇ ਪੈਸੇ ਚੋਰੀ ਕਰ ਲਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।