post

Jasbeer Singh

(Chief Editor)

Patiala News

ਜੈ ਬਾਬਾ ਭੀਮ ਸੈਨਾ ਵਲੋਂ ਡਾ. ਬਲਬੀਰ ਸਿੰਘ ਨੂੰ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ’ਤੇ ਪਹੁੰਚਣ ਦਾ ਦਿੱਤਾ ਸੱ

post-img

ਪਟਿਆਲਾ, 11 ਅਪ੍ਰੈਲ (ਜਸਬੀਰ)-ਜੈ ਬਾਬਾ ਭੀਮ ਸੈਨਾ ਵਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ’ਤੇ ਪਹੁੰਚਣ ਦਾ ਸੱਦਾ ਪੱਤਰ ਦਿੱਤਾ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਦੁਨੀਆਂ ਦਾ ਸਭ ਤੋਂ ਬੇਹਤਰੀਨ ਸੰਵਿਧਾਨ ਦਿੱਤਾ ਹੈ। ਉਨ੍ਹਾਂ ਵਲੋਂ ਬਣਾਏ ਗਏ ਕਾਨੂੰਨਾਂ ਦੇ ਤਹਿਤ ਹੀ ਪਿਛਲੇ 75 ਸਾਲਾਂ ਤੋਂ ਦੇਸ਼ ਚੱਲ ਰਿਹਾ ਹੈ ਪਰ ਹੁਣ ਕੁੱਝ ਲੋਕ ਸੰਵਿਧਾਨ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਵਿਚ ਹਨ, ਜਿਸਨੂੰ ਦੇਸ਼ ਦੇ ਲੋਕ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾਂ ਹੀ ਬਾਬਾ ਸਾਹਿਬ ਵਲੋਂ ਬਣਾਈਆਂ ਨੀਤੀਆਂ ਮੁਤਾਬਕ ਹੀ ਸਮੁੱਚੇ ਵਰਗਾਂ ਦੇ ਵਿਕਾਸ ਲਈ ਯੋਜਨਾਵਾਂ ਬਣਾਈਆਂ ਹਨ। ਇਸ ਮੌਕੇ ਅਮਨਦੀਪ ਸਿੰਘ ਕੇਸਲਾ, ਅਮਿਤ ਮਝਾਰ, ਸੁਮਿਤ ਕੁਮਾਰ, ਪਿੰ੍ਰਸ ਰਾਠੌਰ, ਵਿੱਕੀ, ਨਵਾਬ, ਅਮਿਤ, ਨਿਤੀਨ ਮਾਹੀਵਾਲ ਅਤੇ ਭਾਟ ਵੀ ਹਾਜ਼ਰ ਸਨ।     

Related Post