
ਬਾਰ ਕੌਂਸਲ ਪਟਿਆਲਾ ਦੇ ਨੌਜਵਾਨ ਵਕੀਲਾਂ ਨੇ ਕੀਤੀ ਡਾ. ਧਰਮਵੀਰ ਗਾਂਧੀ ਨਾਲ ਮੁਲਾਕਾਤ
- by Jasbeer Singh
- April 12, 2024

ਪਟਿਆਲਾ, 12 ਅਪੈ੍ਰਲ (ਜਸਬੀਰ)-ਬਾਰ ਕੌਂਸਲ ਪਟਿਆਲਾ ਦੇ ਨੌਜਵਾਨ ਵਕੀਲਾਂ ਨੇ ਅੱਜ ਹਾਲ ਹੀ ’ਚ ਕਾਂਗਰਸ ’ਚ ਸ਼ਾਮਲ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬ ਕਾਂਗਰਸ ਦੇ ਬੁਲਾਰੇ ਗੌਰਵ ਸੰਧੂ ਵੀ ਪਹੁੰਚੇ ਹੋਏ ਸਨ। ਇਸ ਮੌਕੇ ਨੌਜਵਾਨ ਵਕੀਲਾਂ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਨੇ ਬਤੌਰ ਮੈਂਬਰ ਪਾਰਲੀਮੈਂਟ ਸਾਲ-2014 ਤੋਂ 2019 ਤੱਕ ਬੇਹਤਰੀਨ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਵਲੋਂ ਜਿਥੇ ਲੋਕ ਸਭਾ ਹਲਕਾ ਪਟਿਆਲਾ ਦੇ ਮੁੱਦਿਆਂ ਨੂੰ ਦੇਸ਼ ਦੀ ਸੰਸਦ ’ਚ ਚੁੱਕਿਆ, ਉਥੇ ਡਾ. ਧਰਮਵੀਰ ਗਾਂਧੀ ਨੇ ਮਹਾਤਮਾ ਗਾਂਧੀ ਕੋਰਟ ਕੰਪਲੈਕਸ ਪਟਿਆਲਾ ’ਚ ਲਿਫਟ ਲਈ 15 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਸੀ। ਬਤੌਰ ਸਮਾਜ ਦੇ ਸਿੱਖਿਅਤ ਨੌਜਵਾਨ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਇਕ ਅਜਿਹੇ ਮੈਂਬਰ ਪਾਰਲੀਮੈਂਟ ਦੀ ਚੋਣ ਕੀਤੀ ਜਾਵੇ ਜਿਹੜਾ ਜ਼ਮੀਨੀ ਹਕੀਕਤ ਨੂੰ ਸਮਝਦਾ ਹੋਵੇ ਤੇ ਲੋਕਾਂ ਵਲੋਂ ਵੋਟ ਦਾ ਅਧਿਕਾਰ ਵਰਤ ਕੇ ਮੈਂਬਰ ਪਾਰਲੀਮੈਂਟ ਬਣਾਏ ਜਾਣ ਤੋਂ ਬਾਅਦ ਆਪਣੀ ਜਿੰਮੇਵਾਰੀ ਨੂੰ ਨਿਭਾਉਂਦਾ ਹੋਵੇ। ਡਾ. ਧਰਮਵੀਰ ਗਾਂਧੀ ਨੇ ਇਹ ਦੋਵੇਂ ਗੱਲਾਂ ਨੂੰ ਪਹਿਲਾਂ ਹੀ ਸਾਬਤ ਕਰ ਦਿੱਤਾ ਹੈ ਜਦੋਂ ਕਿ ਬਾਕੀ ਦੇ ਆਗੂ ਇਸ ਵਿਚ ਸਫਲ ਨਹੀਂ ਹੋ ਸਕੇ। ਇਹੋ ਕਾਰਨ ਹੈ ਕਿ ਅੱਜ ਨੌਜਵਾਨ ਵਕੀਲਾਂ ਦਾ ਇਹ ਵਫ਼ਦ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕਰਨ ਲਈ ਪਹੁੰਚਿਆ ਹੈ। ਇਸ ਮੌਕੇ ਗੌਰਵ ਸੰਧੂ ਨੇ ਕਿਹਾ ਕਿ ਪਹਿਲੀ ਵਾਰ ਦੇਖਣ ’ਚ ਆਇਆ ਹੈ ਕਿ ਸਮਾਜ ਦੇ ਹਰ ਵਰਗ ਤੋਂ ਸੁਚੇਤ ਲੋਕਾਂ ਦੇ ਵਫ਼ਦ ਡਾ. ਧਰਮਵੀਰ ਗਾਂਧੀ ਨੂੰ ਆਪ ਆ ਕੇ ਮਿਲ ਰਹੇ ਹਨ। ਇਸ ਮੌਕੇ ਡਾ. ਗਾਂਧੀ ਨੇ ਕਿਹਾ ਕਿ ਨੌਜਵਾਨ ਸ਼ਕਤੀ ਨੇ ਹਮੇਸ਼ਾਂ ਵੱਡੇ ਸੁਧਾਰ ਅਤੇ ਵੱਡੀਆਂ ਲਹਿਰਾਂ ਨੂੰ ਜਨਮ ਦਿੱਤਾ ਹੈ। ਜਿਸ ਤਰ੍ਹਾਂ ਵਿਸ਼ੇਸ਼ ਤੌਰ ’ਤੇ ਪੜ੍ਹੇ ਲਿਖੇ ਨੌਜਵਾਨ ਅੱਗੇ ਆ ਰਹੇ ਹਨ ਇਹ ਦੇਸ਼ ਦੀ ਰਾਜਨੀਤੀ ਲਈ ਇਕ ਚੰਗਾ ਸੰਕੇਤ ਹੈ ਕਿਉਕਿ ਅੱਜ ਦੇਸ਼ ਇਕ ਨਾਜ਼ੁਕ ਮੋੜ ’ਤੇ ਖੜ੍ਹਾ ਹੈ ਤੇ ਉਸਨੂੰ ਸਹੀ ਦਿਸ਼ਾ ਵੱਲ ਲਿਜਾਉਣ ਲਈ ਪੜ੍ਹੇ ਲਿਖੇ ਨੌਜਵਾਨਾਂ ਦਾ ਸੁਚੇਤ ਹੋਣਾ ਜ਼ਰੂਰੀ ਹੈ। ਇਸ ਮੌਕੇ ਐਡਵੋਕੇਟ ਉਦੈਵੀਰ ਸਿੰਘ, ਐਡ. ਜਗਸੀਰ ਸਿੰਘ ਨਿਰਮਾਣ, ਐਡ. ਰੋਹਿਤ ਕੁਮਾਰ, ਐਡ. ਮਾਨਵ ਟਿਵਾਣਾ, ਐਡ. ਹਰਵਿੰਦਰ ਸਿੰਘ, ਐਡ. ਮਾਨਿਕ, ਐਡ. ਮਨਵੀਰ ਮਹਿਲ, ਐਡ. ਗੁਰਪ੍ਰੀਤ ਸਿੱਧੂ, ਐਡ. ਰਮਨ ਸ਼ੇਰਗਿਲ, ਐਡ. ਹਰਮਨ ਖਰੋੜ, ਐਡ. ਰੋਹਿਤ ਰਾਜਪੂਤ, ਐਡ. ਯਾਦਵਿੰਦਰ ਬਾਵਾ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।