ਪੰਜਾਬ `ਚ 15700 ਮੈਗਾਵਾਟ ਮੰਗ ਪੂਰੀ ਹੋਣ ਨਾਲ ਬਿਜਲੀ ਸੰਕਟ ਖਤਮ : ਧਾਲੀਵਾਲ
- by Admin
- September 14, 2026
ਪੰਜਾਬ `ਚ 15700 ਮੈਗਾਵਾਟ ਮੰਗ ਪੂਰੀ ਹੋਣ ਨਾਲ ਬਿਜਲੀ ਸੰਕਟ ਖਤਮ : ਧਾਲੀਵਾਲ
ਚੰਡੀਗੜ੍ਹ, 14 ਸਤੰਬਰ 2026 : `ਆਪ` ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਧਾਲੀਵਾਲ (MLA Kuldeep Dhaliwal) ਨੇ ਕਿਹਾ ਕਿ ਪੰਜਾਬ ਵਿਚ 15700 ਮੈਗਾਵਾਟ ਪੂਰੀ ਹੋਣ ਨਾਲ ਬਿਜਲੀ ਸੰਕਟ ਖਤਮ ਹੋ ਗਿਆ ਹੈ ।
ਹੋਰ ਕੀ ਕੀ ਆਖਿਆ ਵਿਧਾਇਕ ਧਾਲੀਵਾਲ ਨੇ
ਮਿਲੀ ਜਾਣਕਾਰੀ ਅਨੁਸਾਰ ਆਪ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 4-5 ਦਿਨਾਂ ਦਰਮਿਆਨ ਪੰਜਾਬ ਨੂੰ ਜਿਸ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ, ਉਹ ਕੇਂਦਰ ਸਰਕਾਰ ਦੇ ਨਾ-ਪੱਖੀ ਰਵੱਈਏ ਤੇ ਸੂਬੇ ਦਾ ਹੱਕ ਮਾਰਨ ਦੀ ਨੀਤੀ ਦਾ ਨਤੀਜਾ ਸੀ । ਹਾਲਾਂਕਿ ਮੁੱਖ ਮੰਤਰੀ (Chief Minister) ਭਗਵੰਤ ਮਾਨ ਤੇ ਪਾਵਰਕਾਮ ਅਧਿਕਾਰੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਪੰਜਾਬ ਹੁਣ ਇਸ ਸੰਕਟ 'ਚੋਂ ਪੂਰੀ ਤਰ੍ਹਾਂ ਬਾਹਰ ਨਿਕਲ ਆਇਆ ਹੈ ।
ਪੰਜਾਬ ਦਾ ਆਪਣਾ ਅੰਦਰੂਨੀ ਉਤਪਾਦਨ ਕਿੰਨੇ ਮੈਗਾਵਾਟ ਤੱਕ ਗਿਆ ਹੈ ਪਹੁੰਚ
ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਅਤੇ ਨਾਭਾ ਦੇ ਨਿੱਜੀ ਥਰਮਲ ਪਲਾਂਟਾਂ ਦੇ ਯੂਨਿਟਾਂ 'ਚ ਆਈ ਤਕਨੀਕੀ ਖ਼ਰਾਬੀ ਕਾਰਨ ਸਮੱਸਿਆ ਆਈ ਸੀ, ਜਿਸ ਨੂੰ ਹੁਣ ਪੂਰੀ ਤਰ੍ਹਾਂ ਠੀਕ ਕਰ ਲਿਆ ਗਿਆ ਹੈ । ਐਤਵਾਰ ਸਵੇਰੇ 6 ਵਜੇ ਤੋਂ ਪੂਰੇ ਪੰਜਾਬ 'ਚ ਖੇਤੀਬਾੜੀ, ਇੰਡਸਟਰੀ ਅਤੇ ਘਰੇਲੂ ਖਪਤਕਾਰਾਂ ਨੂੰ ਬਿਨਾ ਕਿਸੇ ਕੱਟ ਤੋਂ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ । ਪੰਜਾਬ ਦਾ ਆਪਣਾ ਅੰਦਰੂਨੀ ਉਤਪਾਦਨ 5300-5400 ਮੈਗਾਵਾਟ ਤੱਕ ਪਹੁੰਚ ਗਿਆ ਹੈ ਤੇ ਸੂਬੇ ਦੇ ਸਾਰੇ 10 ਥਰਮਲ ਯੂਨਿਟ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਹਨ ।
ਤਕਨੀਕੀ ਸੰਕਟ ਆਉਣ ਦੇ ਮਦਦ ਕਰਨ ਦਾ ਫਰਜ਼ ਹੈ ਕੇਂਦਰ ਸਰਕਾਰ ਦਾ
ਉਨ੍ਹਾਂ ਕਿਹਾ ਕਿ 15,700 ਮੈਗਾਵਾਟ ਦੀ ਕੁੱਲ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਸੂਬੇ 'ਤੇ ਕੋਈ ਤਕਨੀਕੀ ਸੰਕਟ ਆਉਂਦਾ ਹੈ ਤਾਂ ਕੇਂਦਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਉਸ ਦੀ ਬਾਂਹ ਫੜੇ । ਅਜਿਹੇ ਔਖੇ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਂਹ ਛੱਡ ਦਿੱਤੀ । ਕੇਂਦਰੀ ਪੂਲ ਤੋਂ ਪੰਜਾਬ ਨੂੰ ਮਿਲਣ ਵਾਲੀ 1051 ਮੈਗਾਵਾਟ ਬਿਜਲੀ ਬੰਦ ਕਰ ਦਿੱਤੀ ਗਈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਹਰ ਹਾਲਾਤ `ਚ ਆਪਣੇ ਕਿਸਾਨਾਂ ਤੇ ਇੰਡਸਟਰੀ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਤੇ ਆਉਣ ਵਾਲੇ ਦਿਨਾਂ `ਚ ਵੀ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।
