post

Jasbeer Singh

(Chief Editor)

Patiala News

ਪਾਵਰਕਾਮ ਵਿਚ ਮੈਨਪਾਵਰ ਦੀ ਘਾਟ ਅਤੇ ਹੋਰ ਮੰਗਾਂ ਦੇ ਹੱਲ ਲਈ ਪਾਵਰ ਜੂਨੀਅਰ ਇੰਜੀਨੀਅਰਜ ਨੇ ਸੌਂਪਿਆ ਪਾਵਰਕਾਮ ਅਧਿਕਾਰੀਆਂ

post-img

ਪਾਵਰਕਾਮ ਵਿਚ ਮੈਨਪਾਵਰ ਦੀ ਘਾਟ ਅਤੇ ਹੋਰ ਮੰਗਾਂ ਦੇ ਹੱਲ ਲਈ ਪਾਵਰ ਜੂਨੀਅਰ ਇੰਜੀਨੀਅਰਜ ਨੇ ਸੌਂਪਿਆ ਪਾਵਰਕਾਮ ਅਧਿਕਾਰੀਆਂ ਨੂੰ ਮੈਮੋਰੈਂਡਮ - ਮੈਨੇਜਮੈਂਟ ਪੈਂਡਿੰਗ ਮੰਗਾਂ ਦਾ ਜਲਦ ਨਿਪਟਾਰਾ ਕਰੇ ਨਹੀਂ ਤਾਂ ਪਾਵਰ ਜੂਨੀਅਰ ਇੰਜਨੀਅਰਜ ਕਰਨਗੇ ਸੰਘਰਸ ਪਟਿਆਲਾ, 3 ਜੂਨ : ਕੌਂਸਲ ਆਫ ਜੂਨੀਅਰ ਇੰਜੀਨੀਅਰਜ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ’ਤੇ ਜੇ. ਈਜ. ਕੌਂਸਲ ਦੇ ਜੋਨਲ ਅਤੇ ਸਰਕਲ ਯੂਨਿਟਾਂ ਵੱਲੋਂ ਪਾਵਰਕਾਮ ਵਿਚ ਮੈਨਪਾਵਰ ਦੀ ਘਾਟ ਨੂੰ ਉਜਾਗਰ ਕਰਨ ਹਿੱਤ ਅਤੇ ਪਾਵਰ ਜੂਨੀਅਰ ਇੰਜੀਨੀਅਰਜ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਹੋਰ ਮੰਗਾਂ ਦੇ ਨਿਪਟਾਰੇ ਵਿਚ ਹੋ ਰਹੀ ਦੇਰੀ ਸਬੰਧੀ ਮੈਮੋਰੈਂਡਮ ਪੀ. ਐਸ. ਪੀ. ਸੀ. ਐਲ. ਦੇ ਸਮੂਹ ਜੋਨਲ ਅਤੇ ਸਰਕਲ ਅਧਿਕਾਰੀਆਂ ਨੂੰ ਸੌਂਪੇ ਗਏ। ਇਹ ਜਾਣਕਾਰੀ ਇੰਜ. ਅਮਨਦੀਪ ਜੇਹਲਵੀ ਸੂਬਾ ਜਨਰਲ ਸਕੱਤਰ ਵੱਲੋਂ ਦਿੱਤੀ ਗਈ। ਇਸ ਮੌਕੇ ਇੰਜ. ਦਵਿੰਦਰ ਸਿੰਘ ਸਰਪ੍ਰਸਤ, ਇੰਜ. ਪਰਮਜੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਅਤੇ ਇੰਜ. ਅਮਨਦੀਪ ਜੇਹਲਵੀ ਸੂਬਾ ਜਨਰਲ ਸਕੱਤਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਠੇਕੇਦਾਰੀ ਸਿਸਟਮ ਰਾਹੀਂ ਜੋ ਆਰਜੀ ਤੌਰ ’ਤੇ ਫੀਲਡ ਅੰਦਰ ਤਕਨੀਕੀ ਸਟਾਫ ਮੁਹੱਈਆ ਕਰਨ ਦਾ ਅਸਫਲ ਤਜਰਬਾ ਕੀਤਾ ਗਿਆ ਹੈ ਉਸ ਨਾਲ ਵੱਡੇ ਪੱਧਰ ’ਤੇ ਮੈਨਪਾਵਰ ਦੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਸੀ. ਐਚ. ਬੀ. ਮਾਡਲ ਰਾਹੀਂ ਕੰਮ ਕਰ ਰਹੇ ਕਾਮਿਆਂ ਵੱਲੋਂ ਆਪਣੀਆਂ ਨੌਕਰੀਆਂ ਪ੍ਰਤੀ ਅਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਵਾਰ-ਵਾਰ ਹੜ੍ਹਤਾਲ ’ਤੇ ਜਾਣ ਕਾਰਨ ਪਾਵਰ ਜੂਨੀਅਰ ਇੰਜੀਨੀਅਰਜ ਨੂੰ 247 ਘੰਟੇ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੌਂਸਲ ਲੀਡਰਸ਼ਿਪ ਨੇ ਦੱਸਿਆ ਕਿ ਜੂਨੀਅਰ ਇੰਜੀਨੀਅਰਜ ਕੈਡਰ ਦੀਆਂ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਹੱਲ ਕਰਨ ਲਈ ਪਾਵਰਕਾਮ ਮੈਨੇਜਮੈਂਟ ਵਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ ਬਲਕਿ ਸਿਰਫ਼ ਤੇ ਸਿਰਫ਼ 10 ਸਤੰਬਰ 24 ਨੂੰ ਪਾਵਰਕਾਮ ਮੈਨੇਜਮੈਂਟ ਨਾਲ ਹੋਈ ਮੀਟਿੰਗ ਵਿਚ ਜੂਨੀਅਰ ਇੰਜੀਨੀਅਰਜ ਕੈਡਰ ਦੇ ਕਈ ਅਹਿਮ ਮੁੱਦਿਆਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜੋ ਕਿ ਕ੍ਰਮਵਾਰ ਵਿੱਤ ਸਰਕੂਲਰ 10/16 ਰਾਹੀਂ 9/16 ਸਾਲਾਂ ਦੇ ਸਮਾਂਬੱਧ ਤਰੱਕੀ ਸਕੇਲਾਂ ਦੀ ਬਹਾਲੀ, ਜੇ. ਈਜ ਕੇਡਰ ਨੂੰ 16 ਸਾਲਾਂ ਦੀ ਸੇਵਾ ਤੋਂ ਬਾਅਦ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਸਕੇਲ, ਜੇ.ਈਜ/ਏ.ਏ.ਈਜ ਨੂੰ ਫੀਲਡ ਅਤੇ ਰਿਸਕ ਭੱਤਾ ਦੇਣਾ, ਜੇ.ਈਜ/ਏ.ਏ.ਈਜ ਨੂੰ 60 ਲੀਟਰ ਪੈਟਰੋਲ ਪ੍ਰਤੀ ਮਹੀਨਾ ਅਤੇ ਵਾਹਨ ਮੈਂਟੀਨੈਂਸ ਦਾ ਖਰਚਾ ਦੇਣਾ, ਗਰਿੱਡ ਸਬ-ਸਟੇਸਨਾਂ ਤੇ ਓਵਰ ਟਾਈਮ ਸੀਮਾ ਵਿੱਚ ਵਾਧੇ ਬਾਰੇ ਸਪੱਸਟੀਕਰਨ ਜਾਰੀ ਕਰਨਾ, ਵੰਡ ਅਤੇ ਪੀ. ਅਤੇ ਐਮ ਸੰਸਥਾਵਾਂ ਦੇ ਅਧੀਨ ਸਟਾਫਿੰਗ ਨਾਰਮਜ ਦੀ ਸਮੀਖਿਆ, ਵੱਖ-ਵੱਖ ਪੱਧਰਾਂ ਤੇ ਫੀਲਡ ਸਟਾਫ ਦੀ ਭਰਤੀ, ਜੇ.ਈ. ਦੇ ਅਹੁਦੇ ਲਈ ਅੰਦਰੂਨੀ ਭਰਤੀ ਮੁੜ ਸੁਰੂ ਕਰਨਾ, ਪਲੇਸਮੈਂਟ/ਟਰਾਂਸਫਰ ਨੀਤੀ ਦੀ ਸਮੀਖਿਆ ਕਰਨਾ, ਜੇ.ਈ. ਤੋਂ ਏ.ਏ.ਈ. ਦੀ ਤਰੱਕੀ ਲਈ ਟਾਈਮ ਗੈਪ ਘਟਾਉਣਾ, ਜੇ.ਈਜ/ਏ.ਏ.ਈਜ ਤੋਂ ਏ.ਈ./ਏ.ਈ.ਈ. ਲਈ ਤਰੱਕੀ ਕੋਟੇ ਨੂੰ 50% ਤੋਂ ਵਧਾ ਕੇ 75% ਕਰਨਾ, ਸਹਾਇਕ ਇੰਜੀਨੀਅਰ ਤੋਂ ਸਹਾਇਕ ਕਾਰਜਕਾਰੀ ਇੰਜੀਨੀਅਰ ਦੀ ਤਰੱਕੀ ਜਲਦਾ ਕਰਨਾ, ਵੱਖ-ਵੱਖ ਫੀਲਡ ਦੀਆਂ ਮੁਸਕਲਾਂ ਸਬੰਧੀ ਬਣੀਆਂ ਕਮੇਟੀਆਂ ਦੀਆਂ ਪੈਂਡਿੰਗ ਰਿਪੋਰਟਾਂ ਨੂੰ ਲਾਗੂ ਕਰਨਾ, ਬਿਜਲੀ ਕਰਮਚਾਰੀ ਅਤੇ ਪ੍ਰਾਈਵੇਟ ਵਿਅਕਤੀਆਂ ਦੀ ਬਿਜਲੀ ਦੇ ਕਰੰਟ ਨਾਲ ਮੌਤ ਉਪਰੰਤ ਜੇ.ਈਜ ਵਿਰੁੱਧ ਐਫ.ਆਈ.ਆਰ. ਦਰਜ ਕਰਨ ਨੂੰ ਰੋਕਣਾ, ਮੋਬਾਈਲ ਫੋਨਾ ਰਾਹੀਂ ਪਰਮਿਟ ਟੂ ਵਰਕ ਜਾਰੀ ਕਰਨ ਦੀ ਵਿਵਸਥਾ ਕਰਨਾ ਆਦਿ ਮੰਗਾਂ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਲਏ ਫੈਸਲਿਆਂ ਨੂੰ ਮਿਥੇ ਸਮੇਂ ਅੰਦਰ ਲਾਗੂ ਕਰਨ ਦਾ ਭਰੋਸਾ ਤਾਂ ਦਿੱਤਾ ਗਿਆ ਸੀ ਪੰ੍ਰਤੂ ਇਨ੍ਹਾਂ ਮੰਗਾਂ ਦਾ ਨਿਪਟਾਰਾ ਅਜੇ ਵੀ ਲਮਕਾ ਅਵਸਥਾ ਵਿੱਚ ਹੈ। ਜੇ. ਈਜ ਕੌਂਸਲ ਦੀ ਲੀਡਰਸ਼ਿਪ ਨੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਦੁਆਰਾ ਪਾਵਰ ਜੂਨੀਅਰ ਇੰਜਨੀਅਰਜ ਦੀਆਂ ਪੈਂਡਿੰਗ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਨਹੀਂ ਤਾਂ ਪਾਵਰ ਜੂਨੀਅਰ ਇੰਜਨੀਅਰਜ ਜਲਦ ਸੰਘਰਸ ਕਰਨ ਲਈ ਮਜਬੂਰ ਹੋਣਗੇ।

Related Post