post

Jasbeer Singh

(Chief Editor)

Sports

ਪਰਨੀਤ ਕੌਰ ਨੇ ਤੀਰ ਅੰਦਾਜੀ ਚ ਨੈਸ਼ਨਲ ਗੇਮਜ ਚ ਰਿਕਾਰਡ ਕੀਤਾ ਸਥਾਪਿਤ

post-img

ਪਰਨੀਤ ਕੌਰ ਨੇ ਤੀਰ ਅੰਦਾਜੀ ਚ ਨੈਸ਼ਨਲ ਗੇਮਜ ਚ ਰਿਕਾਰਡ ਕੀਤਾ ਸਥਾਪਿਤ ਪਟਿਆਲਾ 4 ਫ਼ਰਵਰੀ : ਪੰਜਾਬਣ ਤੀਰ ਅੰਦਾਜ ਪ੍ਰਨੀਤ ਕੌਰ ਨੇ ਅੱਜ ਚੱਲ ਰਹੀਆਂ ਨੈਸ਼ਨਲ ਗੇਮਜ-2025 ਦੇਹਰਾਦੂਨ, ਉੱਤਰਾਖੰਡ ਵਿਖੇ ਤੀਅੰਦਾਜੀ ਦੇ ਵਿਅਕਤੀਗਤ ਮੁਕਾਬਲੇ ਵਿੱਚ 150 ਦੇ ਕੁੱਲ ਸਕੋਰ ਵਿੱਚੋਂ 150 ਸਕੋਰ ਕਰਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ । ਇਸ ਤੋ ਪਹਿਲਾਂ ਇਹ ਰਿਕਾਰਡ ਜਯੋਤੀ ਵੇਨਮ ਸੁਰੇਖਾ ਦੇ ਨਾਮ ਸੀ । ਇੱਥੇ ਦੱਸਣਯੋਗ ਹੈ ਕਿ ਖਿਡਾਰਨ ਏਸ਼ੀਅਨ ਗੇਮਜ ਅਤੇ ਵਿਸ਼ਵ ਚੈਂਪੀਅਨਸ਼ਿਪ, 2023 ਵਿੱਚ ਗੋਲਡ ਮੈਡਲ ਜਿੱਤਣ ਦੇ ਨਾਲ 24 ਅੰਤਰਰਾਸ਼ਟਰੀ ਮੈਡਲ ਅਤੇ 29 ਨੈਸ਼ਨਲ ਮੈਡਲ ਆਪਣੇ ਨਾਂ ਕਰ ਚੁੱਕੀ ਹੈ । ਖਿਡਾਰਨ ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰੀ ਸੁਰਿੰਦਰ ਸਿੰਘ ਕੋਲ ਟ੍ਰੇਨਿੰਗ ਲੈ ਰਹੀ ਹੈ ਅਤੇ ਅਰਬਨ ਅਸਟੇਟ, ਫੇਜ-3, ਪਟਿਆਲਾ ਦੀ ਵਸਨੀਕ ਹੈ ।

Related Post