post

Jasbeer Singh

(Chief Editor)

Punjab

ਪੰਜਾਬ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਇਆ ਵਾਧਾ

post-img

ਪੰਜਾਬ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਇਆ ਵਾਧਾ ਚੰਡੀਗੜ੍ਹ, 27 ਮਾਰਚ 2026 : ਪੰਜਾਬ ਵਿਚ ਇਕ ਨਿਜੀ ਤੇਲ ਕੰਪਨੀ ਨਾਇਰਾ ਵਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿੰਨੀਅਆਂ ਕੀਮਤਾਂ ਵਧਾਈਆਂ ਗਈਆਂ ਹਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਨਿੱਜੀ ਤੇਲ ਕੰਪਨੀ ਨਾਇਰਾ ਨੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਨਿੱਜੀ ਕੰਪਨੀ ਨਾਇਰਾ ਨੇ ਪੰਜਾਬ ਵਿਚ ਪੈਟਰੋਲ ਵਿਚ 5 ਰੁਪਏ ਤੇ ਡੀਜ਼ਲ ਵਿਚ 2 ਤੋਂ 3 ਰੁਪਏ ਦਾ ਵਾਧਾ ਕੀਤਾ ਹੈ । ਭਰੋਸੇਯੋਗ ਸੂਤਰਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ । ਭਾਰਤ ਦੀਆਂ ਸਭ ਤੋਂ ਵੱਡੀਆਂ ਨਿੱਜੀ ਬਾਲਣ ਕੰਪਨੀਆਂ ਵਿੱਚੋਂ ਇਕ ਨਾਇਰਾ ਐਨਰਜੀ ਨੇ ਵੀਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2 ਤੋਂ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਭਾਰਤ ਵਿਚ ਬਾਲਣ ਮਾਰਕੀਟਿੰਗ ਕੰਪਨੀਆਂ ਇਸ ਸਮੇਂ ਹਨ ਦਬਾਅ ਹੇਠ ਕੰਪਨੀ ਨੇ ਮੱਧ ਪੂਰਬ ਵਿਚ ਟਕਰਾਅ ਕਾਰਨ ਵਿਸ਼ਵ ਪੱਧਰ `ਤੇ ਤੇਲ ਦੀਆਂ ਕੀਮਤਾਂ ਵਿਚ ਹਾਲ ਹੀ ਵਿਚ ਹੋਏ ਵਾਧੇ ਦਾ ਇਕ ਹਿੱਸਾ ਆਪਣੇ ਗਾਹਕਾਂ ਨੂੰ ਦਿੱਤਾ ਹੈ। ਭਾਰਤ ਵਿਚ ਬਾਲਣ ਮਾਰਕੀਟਿੰਗ ਕੰਪਨੀਆਂ ਇਸ ਸਮੇਂ ਦਬਾਅ ਹੇਠ ਹਨ। 28 ਫਰਵਰੀ ਤੋਂ ਬਾਅਦ ਵਿਸ਼ਵ ਪੱਧਰ `ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਭਗ 50 ਪ੍ਰਤੀਸ਼ਤ ਵਾਧੇ ਦੇ ਬਾਵਜੂਦ, ਪ੍ਰਚੂਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਆਇਆ ਹੈ ।

Related Post

Instagram