post

Jasbeer Singh

(Chief Editor)

National

ਕਫ ਸਿਰਪ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪ੍ਰਮੋਟਰ ਦੀ ਜਾਇਦਾਦ ਕੁਰਕ

post-img

ਕਫ ਸਿਰਪ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪ੍ਰਮੋਟਰ ਦੀ ਜਾਇਦਾਦ ਕੁਰਕ ਨਵੀਂ ਦਿੱਲੀ, 4 ਦਸੰਬਰ 2025 : ਮੱਧ ਪ੍ਰਦੇਸ਼ `ਚ ਘੱਟੋ-ਘੱਟ 20 ਬੱਚਿਆਂ ਦੀ ਮੌਤ ਲਈ ਕਥਿਤ ਤੌਰ `ਤੇ ਜਿ਼ੰਮੇਵਾਰ ਮੰਨੇ ਜਾ ਰਹੇ ਕਫ ਸਿਰਪ ਕੋਲਫ ਦੇ ਨਿਰਮਾਤਾ ਸ੍ਰੀਸਨ ਫਾਰਮਾ ਸਿਊਟੀਕਲਜ਼ ਦੇ ਪ੍ਰਮੋਟਰ ਦੇ ਚੇਨਈ ਸਥਿਤ 2 ਫਲੈਟ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਕੁਰਕ ਕਰ ਲਏ ਗਏ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਬਿਆਨ ਵਿਚ ਕਿਹਾ ਗਿਆ ਕਿ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਕੋਡੰਬੱਕਮ ਵਿਚ ਸਥਿਤ ਇਹ ਜਾਇਦਾਦਾਂ ਜੀ. ਰੰਗਨਾਥਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਲਕੀਅਤ ਵਾਲੀਆਂ ਹਨ । ਇਨ੍ਹਾਂ ਫਲੈਟਾਂ ਦੀ ਕੀਮਤ 2.04 ਕਰੋੜ ਰੁਪਏ ਹੈ। ਰੰਗਨਾਥਨ ਨੂੰ ਅਕਤੂਬਰ ਵਿਚ ਮੱਧ ਪ੍ਰਦੇਸ਼ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਈ. ਡੀ. ਨੇ ਕੀ ਲਗਾਇਆ ਦੋਸ਼ ਈ. ਡੀ. ਨੇ ਦੋਸ਼ ਲਗਾਇਆ ਕਿ ਸ੍ਰੀਸਨ ਫਾਰਮਾ `ਆਪਣੀ ਨਿਰਮਾਣ ਲਾਗਤ ਨੂੰ ਘਟਾਉਣ ਅਤੇ ਮੁਨਾਫਾ ਵਧਾਉਣ ਲਈ ਵੱਡੇ ਪੱਧਰ `ਤੇ ਅਨੁਚਿਤ ਵਪਾਰ ਪ੍ਰਥਾਵਾਂ ਵਿਚ ਸ਼ਾਮਲ ਰਹੀ । ਜਾਂਚ ਵਿਚ ਪਤਾ ਲੱਗਾ ਕਿ ਨਿਰਮਾਤਾ ਨੇ ਦਵਾਈਆਂ ਦੇ ਨਿਰਮਾਣ ਵਿਚ ਗੁਣਵੱਤਾ ਜਾਂਚ ਦੇ ਬਿਨਾਂ ਦਵਾਈ ਬਣਾਉਣ ਦੇ ਪੱਧਰ ਦੀ ਗੁਣਵੱਤਾ ਵਾਲੇ ਕੱਚੇ ਮਾਲ ਦੀ ਬਿਜਾਏ ਉਦਯੋਗ ਵਿਚ ਵਰਤੇ ਜਾਣ ਵਾਲੇ ਕੱਚੇ ਮਾਲ ਦੀ ਵਰਤੋਂ ਕੀਤੀ।

Related Post

Instagram