ਅੰਮ੍ਰਿਤਸਰ `ਚ ਲਸ਼ਕਰ ਅੱਤਵਾਦੀ ਨਾਲ ਸਬੰਧਤ ਸ਼ਖਸ ਦੀ ਜਾਇਦਾਦ ਕੁਰਕ
ਨਵੀਂ ਦਿੱਲੀ, 17 ਜੂਨ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਚ ਇਕ ਲਕਸ਼ਰ ਅੱਤਵਾਦੀ ਨਾਲ ਸਬੰਧਤ ਵਿਅਕਤੀ ਦੀ ਜਾਇਦਾਦ ਰਾਸ਼ਟਰੀ ਜਾਂਚ ਏਜੰਸੀ (National Investigation Agency) ਵਲੋਂ ਕੁਰਕ ਕੀਤੀ ਗਈ ਹੈ ।
ਕਿਊਂ ਕੀਤੀ ਗਈ ਹੈ ਜਾਇਦਾਦ ਕੁਰਕ
ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅੱਤਵਾਦ ਨੂੰ ਫੰਡਿੰਗ ਕਰਨ ਲਈ ਅੰਤਰਰਾਸ਼ਟਰੀ ਪੱਧਰ `ਤੇ ਚੱਲ ਰਹੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਸਿਲਸਿਲੇ ਵਿਚ ਮੰਗਲਵਾਰ ਨੂੰ ਅੰਮ੍ਰਿਤਸਰ ਵਿਚ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨਾਲ ਕਥਿਤ ਤੌਰ `ਤੇ ਸਬੰਧਤ ਇਕ ਸ਼ਖਸ ਦੇ ਘਰ ਨੂੰ ਕੁਰਕ (House arrest) ਕੀਤਾ । ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਵਿਚ ਹੋਲੀ ਇਨਕਲੇਵ ਫੇਜ਼-1 ਦੇ ਹੋਲੀ ਸਿਟੀ ਵਿਚ ਮਕਾਨ ਨੰਬਰ 33 ਨੂੰ `ਅੱਤਵਾਦੀ ਕਾਰਵਾਈਆਂ ਤੋਂ ਕਮਾਈ ਗਈ ਜਾਇਦਾਦ` ਵਜੋਂ ਕੁਰਕ ਕੀਤਾ ਗਿਆ ਹੈ ।
ਐਨ. ਆਈ. ਏ. ਦੀ ਜਾਂਚ ਵਿਚ ਕੀ ਆਇਆ ਸਾਹਮਣੇ
ਇਹ ਜਾਇਦਾਦ ਮੁਲਜ਼ਮ ਅੰਕੁਸ਼ ਕਪੂਰ ਦੇ ਪਿਤਾ ਦੇ ਨਾਂ `ਤੇ ਰਜਿਸਟਰਡ ਸੀ ਅਤੇ ਅੰਕੁਸ਼ ਕਪੂਰ ਭਾਰਤ ਵਿਚ ਇਕ ਅਜਿਹੇ ਨਸ਼ੀਲੇ ਪਦਾਰਥ-ਅੱਤਵਾਦੀ ਨੈੱਟਵਰਕ ਦਾ ਹਿੱਸਾ ਹੈ ਜੋ ਇਟਲੀ, ਆਸਟ੍ਰੇਲੀਆ, ਈਰਾਨ, ਥਾਈਲੈਂਡ, ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿਚ ਫੈਲਿਆ ਹੋਇਆ ਹੈ । ਐੱਨ. ਆਈ.ਏ. ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅੰਕੁਸ਼ ਦੇ ਸਬੰਧ ਦੁਬਈ ਵਿਚ ਰਹਿਣ ਵਾਲੇ ਇਕ ਅਜਿਹੇ ਮੁਲਜ਼ਮ ਨਾਲ ਸਨ, ਜੋ ਅੱਤਵਾਦੀ ਸੰਗਠਨ `ਲਸਕਰ-ਏ-ਤੋਇਬਾ (Lashkar-e-Taiba) ਨਾਲ ਸਬੰਧਤ ਸੀ ।
