ਆਸਟ੍ਰੇਲੀਆ ਵਿਖੇ ਰਹਿ ਰਹੇ ਭਾਰਤੀਆਂ ਵਿਰੁੱਧ ਹੋਏ ਪ੍ਰਦਰਸ਼ਨ ਸ਼ੁਰੂ
- by Jasbeer Singh
- February 24, 2026
ਆਸਟ੍ਰੇਲੀਆ ਵਿਖੇ ਰਹਿ ਰਹੇ ਭਾਰਤੀਆਂ ਵਿਰੁੱਧ ਹੋਏ ਪ੍ਰਦਰਸ਼ਨ ਸ਼ੁਰੂ ਆਸਟ੍ਰੇਲੀਆ, 24 ਫਰਵਰੀ 2026 : ਆਸਟ੍ਰੇਲੀਆ ਵਿਖੇ ਰਹਿ ਰਹੇ ਭਾਰਤੀ ਵਿਅਕਤੀਆਂ ਖਾਸ ਕਰਕੇ ਪੰਜਾਬੀਆਂ ਵਿਰੁੱਧ ਆਸਟ੍ਰੇਲੀਆਈ ਲੋਕਾਂ ਵਲੋਂ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਕਿਸ ਨੇ ਦਿੱਤੀ ਰੋਸ ਪ੍ਰਦਰਸ਼ਨ ਦੌਰਾਨ ਭਾਰਤੀਆਂ ਨੂੰ ਧਮਕੀ ਮਿਲੀ ਜਾਣਕਾਰੀ ਅਨੁਸਾਰ ਜਿਸ ਤਰ੍ਹਾਂ ਪਹਿਲਾਂ ਨਿਊਜ਼ੀਲੈਂਡ ਵਿਖੇ ਨਗਰ ਕੀਰਤਨ ਰੋਕਿਆ ਗਿਆ ਸੀ ਦੀ ਤਰਜ ਤੇ ਹੀ ਬੀਤੇ ਦਿਨੀਂ ਆਸਟ੍ਰੇਲਾਈ ਵਿਅਕਤੀਆਂ ਵਲੋਂ ਆਸਟ੍ਰੇਲੀਆ ਵਿਖੇ ਰਹਿ ਰਹੇ ਭਾਰਤੀ ਵਿਅਕਤੀਆਂ ਖਾਸ ਕਰਕੇ ਪੰਜਾਬੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਸਟ੍ਰੇਲੀਆਈ ਕੱਟੜਪੰਥੀ ਨੇਤਾ ਥਾਮਸ ਸੇਵੇਲ ਨੇ ਦੇਸ਼ ਛੱਡਣ ਦੀ ਧਮਕੀ ਦਿੰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਆਸਟ੍ਰੇਲੀਆ ਭਾਰਤ ਜਾਂ ਸੁਡਾਨ ਵਰਗਾ ਬਣੇ । ਸੇਵੇਲ ਨੇ ਕਿਹਾ ਕਿ ਭਾਰਤੀਆਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਆਸਟ੍ਰੇਲੀਆ ਸਿਰਫ ਗੋਰਿਆਂ ਦਾ ਹੈ। ਉਸਨੇ ਭਾਰਤੀਆਂ ਨੂੰ ਘਟੀਆ ਕਿਹਾ ਅਤੇ ਉਨ੍ਹਾਂ ਨੂੰ ਕੱਢਣ ਦੀ ਮੰਗ ਕੀਤੀ। ਆਸਟ੍ਰੇਲੀਆ ਸਰਕਾਰ ਨੇ ਕੀਤਾ ਸੇਵੇਲੇ ਦੇ ਬਿਆਨ ਨੂੰ ਰੱਦ ਆਸਟ੍ਰੇਲੀਆਈ ਸਰਕਾਰ ਨੇ ਸੇਵੇਲ ਦੇ ਬਿਆਨ ਨੂੰ ਰੱਦ ਕਰਦਿਆਂ ਆਸਟ੍ਰੇਲੀਆ ਵਿੱਚ ਰਹਿ ਰਹੇ 2 ਲੱਖ ਤੋਂ ਵੱਧ ਪੰਜਾਬੀ ਸਿੱਖਾਂ ਅਤੇ 10 ਲੱਖ ਭਾਰਤੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ । ਗ੍ਰਹਿ ਮੰਤਰੀ ਟੋਨੀ ਬਰਕ ਨੇ ਸਪੱਸ਼ਟ ਕੀਤਾ ਹੈ ਕਿ ਨਫ਼ਰਤ ਫੈਲਾਉਣ ਵਾਲਿਆਂ `ਤੇ ਨਵੇਂ ਨਫ਼ਰਤ ਭਰੇ ਭਾਸ਼ਣ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਜਾਵੇਗਾ । ਸਰਕਾਰ ਨੇ ਕਿਹਾ ਕਿ ਥਾਮਸ ਸੇਵੇਲ ਆਸਟ੍ਰੇਲੀਆ ਵਿੱਚ ਨਸਲਵਾਦ ਅਤੇ ਕੱਟੜਤਾ ਦਾ ਚਹੇਰਾ ਹੈ। ਮੈਲਬੌਰਨ ਦੀ ਇੱਕ ਅਦਾਲਤ ਦੇ ਬਾਹਰ ਸੇਵੇਲ ਨੇ ਭਾਰਤੀਆਂ ਨੂੰ ਪੀ. ਆਰ. ਦੇਣ ਦਾ ਵਿਰੋਧ ਕਰਦਿਆਂ ਖੁੱਲ੍ਹ ਕੇ ਆਖਿਆ ਕਿ ਉਹ ਆਸਟ੍ਰੇਲੀਆ ਨੂੰ ਤੀਜੀ ਦੁਨੀਆਂ ਦਾ ਦੇਸ਼ ਬਣਨ ਤੋਂ ਰੋਕਣਾ ਚਾਹੁੰਦਾ ਹੈ ਅਤੇ ਲਗਭਗ 10 ਲੱਖ ਭਾਰਤੀਆਂ ਦੇ ਦੇਸ਼ ਨਿਕਾਲੇ ਦਾ ਸਮਰਥਨ ਕਰਦਾ ਹੈ । ਕੀ ਸਪੱਸ਼ਟ ਕੀਤਾ ਗ੍ਰਹਿ ਮੰਤਰੀ ਨੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆ ਦੀ ਪਛਾਣ ਇਸਦੀ ਵਿਭਿੰਨਤਾ ਹੈ ਅਤੇ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ । ਇਹ ਵਿਵਾਦ ਅਜਿਹੇ ਸਮੇਂ ਆਇਆ ਹੈ ਜਦੋਂ ਆਸਟ੍ਰੇਲੀਆਈ ਸਰਕਾਰ ਨਵੇਂ ਨਫ਼ਰਤ ਭਰੇ ਭਾਸ਼ਣ ਕਾਨੂੰਨ ਲਾਗੂ ਕਰ ਰਹੀ ਹੈ ।
