July 6, 2024 01:38:46
post

Jasbeer Singh

(Chief Editor)

Patiala News

ਸ਼ਿਵ ਸੈਨਾ ਹਿੰਦੁਸਤਾਨ ਦਾ 21ਵਾਂ ਸਥਾਪਨਾ ਦਿਵਸ 30 ਮਾਰਚ ਨੂੰ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ : ਪਵਨ ਗੁਪਤਾ

post-img

ਪਟਿਆਲਾ, 28 ਮਾਰਚ (ਜਸਬੀਰ)-ਸ਼ਿਵ ਸੈਨਾ ਹਿੰਦੁਸਤਾਨ ਦੇ ਦਫਤਰ ਵਿਖੇ ਪਟਿਆਲਾ ਦੇ ਸਮੂਹ ਸੀਨੀਅਰ ਪਾਰਟੀ ਆਗੂਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸਕਤੀ ਸੈਨਾ ਦੇ ਰਾਸਟਰੀ ਪ੍ਰਧਾਨ ਪਵਨ ਗੁਪਤਾ ਨੇ ਕੀਤੀ। ਇਸ ਮੀਟਿੰਗ ਵਿਚ ਸ਼ਿਵ ਸੈਨਾ ਹਿੰਦੁਸਤਾਨ ਦੇ 21ਵੇਂ ਸਥਾਪਨਾ ਦਿਵਸ ਨੂੰ ਸ਼ਾਨੋ ਸੌਕਤ ਨਾਲ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਾਰ 21ਵਾਂ ਸਥਾਪਨਾ ਦਿਵਸ 30 ਮਾਰਚ 2024 ਨੂੰ ਸਵੇਰੇ 10:00 ਵਜੇ ਪਟਿਆਲਾ ਦੇ ਪ੍ਰਸਿੱਧ ਸ੍ਰੀ ਭੂਤਨਾਥ ਜੀ ਦੇ ਮੰਦਿਰ ਵਿਚ ਵਿਸ਼ਾਲ ਹਵਨ ਯੱਗ ਕਰਵਾ ਕੇ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਦੇਸ਼ ਭਰ ਦੇ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਅਤੇ ਸਮੂਹ ਸੂਬਾ ਪ੍ਰਧਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਰਾਜ ਅਤੇ ਜ਼ਿਲਾ ਪੱਧਰ ’ਤੇ ਅਜਿਹੇ ਸਮਾਗਮ ਕਰਵਾਉਣ ਲਈ ਯਤਨ ਕਰਨ। 21ਵਾਂ ਸਥਾਪਨਾ ਦਿਵਸ ਧਾਰਮਿਕ ਰੀਤੀ ਰਿਵਾਜਾਂ ਨਾਲ ਮਨਾਇਆ ਜਾਵੇ। ਇਸ ਮੌਕੇ ਪਾਰਟੀ ਦੇ ਵਰਕਰਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਦੇ 21 ਸਾਲਾਂ ਦੇ ਸ਼ਾਨਦਾਰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਫਰ ਬਾਰੇ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ਿਲਾ ਪਟਿਆਲਾ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ 10:00 ਵਜੇ ਵੱਡੀ ਗਿਣਤੀ ਵਿਚ ਸ੍ਰੀ ਭੂਤਨਾਥ ਮੰਦਿਰ ਪਟਿਆਲਾ ਵਿਖੇ ਪਹੁੰਚ ਕੇ ਸਨਾਤਨ ਧਰਮ ਦੀ ਮਰਿਆਦਾ ਅਨੁਸਾਰ ਕਰਵਾਏ ਜਾ ਰਹੇ ਹਵਨ ਯੱਗ ਵਿਚ ਸ਼ਮੂਲੀਅਤ ਕਰਨ। ਇਸ ਹਵਨ ਯੱਗ ਉਪਰੰਤ ਪਾਰਟੀ ਦੇ ਕੌਮੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਦੇ 21 ਸਾਲਾਂ ਦੇ ਸ਼ਾਨਦਾਰ ਸਫਰ ਬਾਰੇ ਜਾਣਕਾਰੀ ਦੇਣਗੇ। ਇਸ ਉਪਰੰਤ ਲੰਗਰ ਪ੍ਰਸ਼ਾਦ ਅਤੇ ਲੱਡੂ ਦਾ ਪ੍ਰਸ਼ਾਦ ਅਤੁੱਟ ਵਰਤਾਏ ਜਾਣਗੇ। ਪਾਰਟੀ ਦੇ 21ਵੇਂ ਸਥਾਪਨਾ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਦੇ ਸਬੰਧ ਵਿਚ ਆਯੋਜਿਤ ਇਸ ਮੀਟਿੰਗ ਵਿਚ ਪਾਰਟੀ ਦੇ ਰਾਸਟਰੀ ਸਲਾਹਕਾਰ ਹੇਮਰਾਜ ਗੋਇਲ, ਪਾਰਟੀ ਦੇ ਮਹਿਲਾ ਵਿੰਗ ਦੀ ਉਤਰ ਭਾਰਤ ਪ੍ਰਧਾਨ ਸਵਰਾਜ ਘੁੰਮਣ ਭਾਟੀਆ, ਕਾਂਤਾ ਬਾਂਸਲ ਉਪ ਪ੍ਰਧਾਨ ਉਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਕਿ੍ਰਸ਼ਨ ਕੁਮਾਰ ਗਾਬਾ ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ, ਸ਼ਮਾਕਾਂਤ ਪਾਂਡੇ ਉਪ ਪ੍ਰਧਾਨ ਪੰਜਾਬ ਜ਼ਿਲਾ ਇੰਚਾਰਜ ਪਟਿਆਲਾ ਅਤੇ ਉਤਰ ਪ੍ਰਦੇਸ਼ ਇੰਚਾਰਜ, ਐਡਵੋਕੇਟ ਪੰਕਜ ਗੌੜ ਪੰਜਾਬ ਪ੍ਰਧਾਨ ਹਿੰਦੁਸਤਾਨ ਐਡਵੋਕੇਟ ਲੀਗਲ ਸੈਨਾ, ਰਵਿੰਦਰ ਸਿੰਗਲਾ ਮੀਤ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ, ਅਮਰਜੀਤ ਬੰਟੀ ਪੰਜਾਬ ਚੇਅਰਮੈਨ ਹਿੰਦੁਸਤਾਨ ਯੁਵਾ ਸੈਨਾ, ਹਿਤੇਸ਼ ਰਿੰਕੂ ਪੰਜਾਬ ਪ੍ਰਧਾਨ ਆਈ. ਟੀ. ਸੈਨਾ, ਹਰਸ਼ ਬਜਾਜ ਜ਼ਿਲਾ ਪ੍ਰਧਾਨ ਹਿੰਦੁਸਤਾਨ ਮਹਿਲਾ ਸੈਨਾ ਪਟਿਆਲਾ, ਰਾਕੇਸ਼ ਸ਼ਰਮਾ ਜ਼ਿਲਾ ਮੀਤ ਪ੍ਰਧਾਨ ਪਟਿਆਲਾ, ਨੰਦਲਾਲ ਸ਼ਰਮਾ ਜ਼ਿਲਾ ਮੀਤ ਪ੍ਰਧਾਨ ਪਟਿਆਲਾ, ਹਿੰਦੁਸਤਾਨ ਵਪਾਰ ਸੈਨਾ ਪੁਰਾਣਾ ਬੱਸ ਸਟੈਂਡ ਪਟਿਆਲਾ ਦੇ ਯੂਨਿਟ ਹਿੰਦੁਸਤਾਨ ਵਪਾਰ ਸੈਨਾ ਦੇ ਰਾਜੇਸ਼ ਕੁਮਾਰ, ਤਰੁਣ ਅਹੂਜਾ, ਸੰਜੀਵ ਬਾਬਾ ਅਤੇ ਹੋਰ ਆਗੂ ਹਾਜ਼ਰ ਸਨ।

Related Post