post

Jasbeer Singh

(Chief Editor)

Punjab

ਪਨਬਸ ਤੇ ਪੀ. ਆਰ. ਟੀ. ਸੀ. ਠੇਕਾ ਮੁਲਾਜਮਾਂ ਨੇ ਕੀਤਾ ਚੱਕਾ ਜਾਮ

post-img

ਪਨਬਸ ਤੇ ਪੀ. ਆਰ. ਟੀ. ਸੀ. ਠੇਕਾ ਮੁਲਾਜਮਾਂ ਨੇ ਕੀਤਾ ਚੱਕਾ ਜਾਮ ਚੰਡੀਗੜ੍ਹ, 23 ਅਕਤੂਬਰ 2025 : ਪੰਜਾਬ ਭਰ ਵਿਚ ਪਨਬਸ ਤੇ ਪੀ. ਆਰ. ਟੀ. ਸੀ. ਵਿਚ ਠੇਕੇ ਤੇ ਕੰਮ ਕਰਦੇ ਮੁਲਾਜਮਾਂ ਨੇ ਅੱਜ ਸਮੁੱਚੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜੀ ਕਰਦਿਆਂ ਬਸਾਂ ਦਾ ਚੱਕਾ ਜਾਮ ਕਰ ਦਿੱਤਾ। ਦੱਸਣਯੋਗ ਹੈ ਕਿ ਉਕਤ ਰੋਸ ਪ੍ਰਦਰਸ਼ਨ ਬੇਸ਼ਕ 12 ਤੋਂ 2 ਵਜੇ ਤੱਕ ਕੀਤਾ ਜਾਣਾ ਸੀ ਪਰ ਇਕ ਗੱਲ ਦੇਖਣਯੋਗ ਹੈ ਕਿ ਪਹਿਲਾਂ ਵੀ ਕਈ ਵਾਰੀ ਮੁਲਾਜਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਜਾ ਚੁੱਕਿਆ ਹੈ। ਰੋਸ ਪ੍ਰਦਰਸ਼ਨ ਕਰਦੇ ਮੁਲਾਜਮਾਂ ਨੇ ਕੀ ਦੱਸਿਆ ਰੋਸ ਪ੍ਰਦਰਸ਼ਨ ਦਾ ਕਾਰਨ ਰੋਸ ਪ੍ਰਦਰਸ਼ਨ ਕਰ ਰਹੇ ਧਰਨਾਕਾਰੀ ਕੱਚੇ ਮੁਲਾਜਮਾਂ ਨੇ ਦੱਸਿਆ ਕਿ ਧਰਨੇ ਦਾ ਮੁੱਖ ਕਾਾਰਨ ਨਵੀਆਂ ਕਿਲੋਮੀਟਟਰ ਸਕੀਮ ਅਧੀਨ ਬਸਾਂ ਪਾਉਣ ਨੂੰ ਲੈ ਕੇ ਟੈਂਡਰ ਖੁੱਲ੍ਹਣਾ ਹੈ। ਮੁਲਾਜਮਾਂ ਨੇ ਦੱਸਿਆ ਕਿ ਪੰਜਾਬ ਦੇ 6 ਜਿਲ੍ਹਿਆਂ `ਚ ਸਰਕਾਰ ਵਲੋਂ ਨਵੀਆਂ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਨੂੰ ਲੈ ਕੇ ਜੋ ਟੈਂਡਰ ਖੋਲ੍ਹਿਆ ਜਾਣਾ ਹੈ ਦੇ ਚਲਦਿਆਂ ਇਹ ਸਭ ਕੀਤਾ ਗਿਆ ਹੈ ਅਤੇ ਪਹਿਲਾਂ ਜਿਥੇ 12 ਤੋਂ ਵਜੇ ਤੱਕ ਧਰਨਾ ਦਿੱਤਾ ਗਿਆ ਹੈ ਫਿਰ ਬਾਅਦ 2 ਵਜੇ ਨੈਸ਼ਨਲ ਹਾਈਵੇ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਰੋਡਵੇਜ਼ ਮੁਲਾਜ਼ਮਾਂ ਕੱਲ ਬਾਆਦ ਦੁਪਹਿਰ ਮੁਕੰਮਲ ਤੌਰ `ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਬੰਦ ਕਰਨਗੇ। ਸਰਕਾਰ ਮੰਗਾਂ ਮੰਨ ਜਾਂਦੀ ਹੈ ਮੁਕਰ ਉਨ੍ਹਾਂ ਕਿਹਾ ਕਿ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਪਰ ਸਰਕਾਰ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਮੁੜ ਮੁੱਕਰ ਜਾਂਦੀ ਹੈ ਅਤੇ ਹੁਣ ਪਨਬੱਸ ਮੁਲਾਜ਼ਮਾਂ ਵਲੋਂ ਤਿਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਪ੍ਰਾਈਵੇਟ ਬੱਸਾਂ ਨੂੰ ਵਿਭਾਗ ਅਧੀਨ ਲੈ ਕੇ ਆਉਣ ਨਾਲ ਵਿਭਾਗ ਖਤਮ ਹੋਣ ਦੀ ਕਗਾਰ ਵੱਲ ਵਧੇਗਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ। ਹਰ ਵਾਰ ਮੁਲਾਜ਼ਮਾਂ ਨੂੰ ਸੰਘਰਸ਼ ਕਰਕੇ ਤਨਖਾਹ ਲੈਣੀ ਪੈਂਦੀ ਹੈ।

Related Post