post

Admin

(Chief Editor)

Punjab

ਕੈਬਨਿਟ ਮੀਟਿੰਗ ਕਰਕੇ ਪੰਜਾਬ ਸਰਕਾਰ ਨੇ ਕੀਤਾ ਅਨੁਮਾਨਤ ਬਜਟ ਪਾਸ

post-img

ਕੈਬਨਿਟ ਮੀਟਿੰਗ ਕਰਕੇ ਪੰਜਾਬ ਸਰਕਾਰ ਨੇ ਕੀਤਾ ਅਨੁਮਾਨਤ ਬਜਟ ਪਾਸ ਚੰਡੀਗੜ੍ਹ, 6 ਮਾਰਚ 2026 : ਪੰਜਾਬ ਦੇ ਬਜਟ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੈਬਨਿਟ ਮੀਟਿੰਗ ਕਰਕੇ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਦਾ ਅਨੁਮਾਨਤ ਬਜਟ ਪਾਸ ਕੀਤਾ ਗਿਆ। ਕਦੋਂ ਪੇਸ਼ ਕੀਤਾ ਜਾਵੇਗਾ ਬਜਟ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਜੋ ਪੰਜਾਬ ਦਾ ਅਨੁਮਾਨਤ ਬਜਟ ਪਾਸ ਕੀਤਾ ਗਿਆ ਹੈ ਨੂੰ ਕੈਬਨਿਟ ਵਲੋਂ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ । ਕੀ ਦੱਸਿਆ ਮੁੱਖ ਮੰਤਰੀ ਪੰਜਾਬ ਮਾਨ ਨੇ ਇਸ ਸੰਬੰਧੀ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਵਿੱਤੀ ਸਾਲ 2026-2027 ਦਾ ਬਜਟ ਅਨੁਮਾਨ ਪੰਜਾਬ ਕੈਬਨਿਟ ਵਲੋਂ ਪਾਸ ਕੀਤਾ ਗਿਆ ਹੈ ਤੇ ਇਹ ਬਜਟ ਹੁਣ 8 ਮਾਰਚ ਦਿਨ ਐਤਵਾਰ ਨੂੰ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਜਿਸ ਦਿਨ ਬਜਟ ਪੇੇਸ਼ ਕੀਤਾ ਜਾ ਰਿਹਾ ਹੈ ਉਸ ਦਿਨ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਇਹ ਬਜਟ ਹਰ ਪੰਜਾਬੀ ਦੀ ਤਰੱਕੀ ਅਤੇ ਖੁਸ਼ਹਾਲੀ `ਚ ਵੱਡਾ ਯੋਗਦਾਨ ਪਾਏਗਾ।

Related Post

Instagram