post

Jasbeer Singh

(Chief Editor)

Punjab

ਸਰਕਾਰ ਨੇ ਕੀਤੇ ਆਈ. ਏ. ਐਸ. ਪੀ. ਸੀ. ਐਸ. ਦੇ ਤਬਾਦਲੇ

post-img

ਸਰਕਾਰ ਨੇ ਕੀਤੇ ਆਈ. ਏ. ਐਸ. ਪੀ. ਸੀ. ਐਸ. ਦੇ ਤਬਾਦਲੇ ਚੰਡੀਗੜ੍ਹ, 6 ਮਾਰਚ 2026 : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਤਿੰਨ ਆਈ. ਏ. ਐਸ. ਤੇ ਦੋ ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲਾ ਹੁਕਮ ਜਾਰੀ ਕਰ ਦਿੱਤੇ ਹਨ । ਦੱਸਣਯੋਗ ਹੈ ਕਿ ਉਕਤ ਹੁਕਮ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਵਲੋਂ ਜਾਰੀ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲਾ ਹੁਕਮ ਜਾਰੀ ਕੀਤੇ ਗਏ ਹਨ ਵਿਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ, ਮਿਲਕਫੈਡ ਦੇ ਵਧੀਕ ਐਮ. ਡੀ. ਅਤੇ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਦਾ ਤਬਾਦਲਾ ਕਰਕੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ। ਪਿਛਲੇ ਦਿਨਾਂ ਵਿਚ ਅਹੁਦੇ ਤੋਂ ਮੁਆਤਲ ਕੀਤੇ ਆਈ. ਏ. ਐਸ. ਅਫ਼ਸਰ ਕਮਲ ਕਿਸ਼ੋਰ ਯਾਦਵ ਨੂੰ ਸਕੱਤਰ ਆਮ ਰਾਜ ਪ੍ਰਬੰਧ ਅਤੇ ਤਾਲਮੇਲ ਲਾਇਆ ਗਿਆ ਹੈ । ਲੋਕ ਸੰਪਰਕ ਵਿਭਾਗ ਤੋਂ ਤਬਦੀਲ ਕੀਤੇ ਸੰਦੀਪ ਗੜ੍ਹਾ ਨੂੰ ਐਸ. ਐਸ. ਨਗਰ ਮੋਹਾਲੀ ਦਾ ਕਮਿਸ਼ਨਰ ਲਗਾਇਆ ਗਿਆ ਹੈ । ਪਰਮਿੰਦਰਪਾਲ ਨੂੰ ਇਸ ਅਹੁਦੇ ਤੋਂ ਫਾਰਗ ਕਰਕੇ ਫਿਲਹਾਲ ਪਰਸੋਨਲ ਵਿਭਾਗ ਵਿਚ ਭੇਜਿਆ ਗਿਆ ਹੈ। ਕੇਸ਼ਵ ਗੋਇਲ ਪੀ. ਸੀ. ਐਸ. ਨੂੰ ਡਾਇਰੈਕਟਰ ਸਕੂਲ ਸਿਖਿਆ (ਸਕੈਂਡਰੀ) ਅਤੇ ਸਕੱਤਰ ਪੰਜਾਬ ਸਕੂਲ ਸਿਖਿਆ ਬੋਰਡ ਅਤੇ ਗੁਰਮੀਤ ਸਿੰਘ ਨੂੰ ਮੁਖ ਮੰਤਰੀ ਨਾਲ ਉਪ-ਪ੍ਰਮੁੱਖ ਸਕੱਤਰ ਲਾਇਆ ਗਿਆ ਹੈ।

Related Post

Instagram