
Patiala News
0
ਪੰਜਾਬ ਸਰਕਾਰ ਨੇ ਇੰਜੀਨੀਅਰ ਇੰਦਰ ਪਾਲ ਨੂੰ ਡਾਇਰੈਕਟਰ ਡਿਸਟ੍ਰੀਬਿਊਸ਼ਨ ਤੇ ਇੰਜੀਨੀਅਰ ਹੀਰਾ ਲਾਲ ਨੂੰ ਡਾਇਰੈਕਟਰ ਕਮਰਸ਼ੀਅਲ
- by Jasbeer Singh
- March 25, 2025

ਪੰਜਾਬ ਸਰਕਾਰ ਨੇ ਇੰਜੀਨੀਅਰ ਇੰਦਰ ਪਾਲ ਨੂੰ ਡਾਇਰੈਕਟਰ ਡਿਸਟ੍ਰੀਬਿਊਸ਼ਨ ਤੇ ਇੰਜੀਨੀਅਰ ਹੀਰਾ ਲਾਲ ਨੂੰ ਡਾਇਰੈਕਟਰ ਕਮਰਸ਼ੀਅਲ ਨਿਯੁੱਕਤ ਕੀਤਾ ਪਟਿਆਲਾ : ਪੰਜਾਬ ਸਰਕਾਰ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਡਾਇਰੈਕਟਰ ਡਿਸਟ੍ਰੀਬਿਊਸ਼ਨ ਦੇ ਤੌਰ ਤੇ ਇੰਜੀਨੀਅਰ ਇੰਦਰਪਾਲ ਸਿੰਘ ਨੂੰ ਨਿਯੁਕਤ ਕੀਤਾ ਹੈ ਅਤੇ ਇੰਜੀਨੀਅਰ ਹੀਰਾ ਲਾਲ ਗੋਇਲ ਨੂੰ ਡਾਇਰੈਕਟਰ ਕਮਰਸ਼ੀਅਲ ਨਿਯੁੱਕਤ ਕੀਤਾ ਹੈ । ਦੋਵੇਂ ਇੰਜੀਨੀਅਰ ਇੰਦਰਪਾਲ ਸਿੰਘ ਅਤੇ ਇੰਜੀਨੀਅਰ ਹੀਰਾ ਲਾਲ ਗੋਇਲ ਦੋਵੇਂ ਪਾਵਰਕਾਮ ਦੇ ਚੀਫ ਇੰਜੀਨੀਅਰ ਦੇ ਅਹੁਦਿਆਂ 'ਤੇ ਤੈਨਾਤ ਸਨ । ਦੱਸਣਯੋਗ ਹੈ ਕਿ ਜਿਵੇਂ ਜਿਵੇਂ ਗਰਮੀਆਂ ਦੇ ਸੀਜਨ ਨੇੜੇ ਆਉਂਦਾ ਜਾ ਰਿਹਾ ਹੈ ਉਵੇਂ ਉਵੇਂ ਹੀ ਨਿਰਵਿਘਨ ਬਿਜਲੀ ਸਪਲਾਈ ਅਤੇ ਹੋਰ ਬਿਜਲੀ ਵਿਭਾਗ ਦੇ ਕੰਮਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਦੇ ਉਦੇਸ਼ ਨਾਲ ਡਾਇਰੈਕਟਰ ਵੰਡ ਦੇ ਅਹੁਦੇ ਤੇ ਨਿਯੁਕਤੀ ਕਰਨਾ ਬੇਹਦ ਲਾਜ਼ਮੀ ਸੀ ।