ਪੰਜਾਬ ਸਰਕਾਰ ਨੇ ਸਿੱਖਿਅਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜ ਕੇ ਰਚਿਆ ਇਤਿਹਾਸ
- by Jasbeer Singh
- November 19, 2025
ਪੰਜਾਬ ਸਰਕਾਰ ਨੇ ਸਿੱਖਿਅਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜ ਕੇ ਰਚਿਆ ਇਤਿਹਾਸ ਚੰਡੀਗੜ੍ਹ 19 ਨਵੰਬਰ 2025 : ਪੰਜਾਬ ਵਿਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ਾਂ ਵਿਚ ਭੇਜ ਕੇ ਜੋ ਇਤਿਹਾਸ ਰਚਿਆ ਗਿਆ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ।ਜਿਸਦੇ ਚਲਦਿਆਂ ਹਾਲ ਹੀ ਵਿਚ ਪੰਜਾਬ ਸਰਕਾਰ ਨੇ 649 ਅਧਿਆਪਕਾਂ, ਹੈੱਡਮਾਸਟਰਾਂ ਅਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜ ਕੇ ਸਿੱਖਿਆ ਦੇ ਖੇਤਰ ਵਿੱਚ ਇਤਿਹਾਸ ਰਚਿਆ ਹੈ, ਜਿਸ ਨਾਲ ਰਾਜ ਦੇ ਸਕੂਲਾਂ ਅਤੇ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵ ਪੱਧਰੀ ਤਬਦੀਲੀ ਦੀ ਨੀਂਹ ਰੱਖੀ ਗਈ ਹੈ । ਪੰਜਾਬ ਸਰਕਾਰ ਨੇ ਸਕੂਲ ਲੀਡਰਸਿ਼ਪ ਨੂੰ ਨਵਾਂ ਦ੍ਰਿਸ਼ਟੀਕੌਣ ਦੇਣ ਲਈ ਭੇਜਿਆ ਕੱਲ 199 ਹੈਡਮਾਸਟਰਾਂ ਨੂੰ ਅਹਿਮਦਾਬਾਦ ਸਕੂਲ ਲੀਡਰਸਿ਼ਪ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਕੁੱਲ 199 ਹੈੱਡਮਾਸਟਰਾਂ ਨੂੰ ਅਹਿਮਦਾਬਾਦ ਭੇਜਿਆ, ਜਿੱਥੇ ਉਨ੍ਹਾਂ ਨੇ ਰਣਨੀਤਕ ਲੀਡਰਸਿ਼ਪ, ਸਕੂਲ ਪ੍ਰਬੰਧਨ, ਨਵੀਨਤਾਕਾਰੀ ਵਿਦਿਅਕ ਰੁਝਾਨਾਂ ਅਤੇ ਸਲਾਹ-ਮਸ਼ਵਰੇ ਵਿੱਚ ਹੁਨਰ ਹਾਸਲ ਕੀਤੇ । ਚੌਥਾ ਸਮੂਹ ਹਾਲ ਹੀ ਵਿੱਚ ਨਵੰਬਰ 2025 ਵਿੱਚ ਸਿਖਲਾਈ ਤੋਂ ਵਾਪਸ ਆਇਆ ਸੀ, ਜਦੋਂ ਕਿ ਪੰਜਵਾਂ ਸਮੂਹ ਦਸੰਬਰ ਵਿੱਚ ਰਵਾਨਾ ਹੋਵੇਗਾ, ਜਿਸ ਨਾਲ ਹੈੱਡਮਾਸਟਰਾਂ ਦੀ ਕੁੱਲ ਗਿਣਤੀ 249 ਹੋ ਜਾਵੇਗੀ । ਕਿੰਨੇ ਅਧਿਆਪਕਾਂ ਤੇ ਪ੍ਰਿੰਸੀਪਲ ਨੂੰ ਦਿੱਤੀ ਗਈ ਹੈ ਵਿਦੇਸ਼ਾਂ ਵਿਚ ਸਿਖਲਾਈ ਦੱਸਣਯੋਗ ਹੈ ਕਿ ਕੁੱਲ 216 ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਵਿੱਚ, 234 ਪ੍ਰਿੰਸੀਪਲ ਅਤੇ ਸਿੱਖਿਆ ਅਧਿਕਾਰੀ ਸਿੰਗਾਪੁਰ ਵਿੱਚ, ਅਤੇ 199 ਹੈੱਡਮਾਸਟਰਾਂ ਨੂੰ ਅਹਿਮਦਾਬਾਦ ਵਿੱਚ ਸਿਖਲਾਈ ਦਿੱਤੀ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਨਵੰਬਰ 2025 ਤੱਕ ਸਪੱਸ਼ਟ ਤੌਰ ‘ਤੇ ਦਸਤਾਵੇਜ਼ੀ ਤੌਰ ‘ਤੇ ਦਰਜ ਹਨ । ਸਿੱਖਿਆ ਮੰਤਰੀ ਨੇ 72 ਅਧਿਆਪਕਾਂ ਦਾ ਤੀਸਰਾ ਸਮੂਹ ਭੇਜਿਆ ਫਿਨਲੈਂਡ ਇਸ ਮਹੀਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 72 ਅਧਿਆਪਕਾਂ ਦਾ ਤੀਜਾ ਸਮੂਹ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਭੇਜਿਆ, ਜਿਸ ਨਾਲ ਫਿਨਲੈਂਡ ਵਿੱਚ ਸਿਖਲਾਈ ਪ੍ਰਾਪਤ ਅਧਿਆਪਕਾਂ ਦੀ ਕੁੱਲ ਗਿਣਤੀ 216 ਹੋ ਗਈ । ਉਥੇ ਹੀ ਪਹਿਲੇ ਦੋ ਸਮੂਹਾਂ (72+72 ਅਧਿਆਪਕਾਂ) ਨੇ ਅਕਤੂਬਰ 2024 ਅਤੇ ਮਾਰਚ 2025 ਵਿੱਚ ਆਪਣੀ ਸਿਖਲਾਈ ਪੂਰੀ ਕੀਤੀ। ਚੁਣੇ ਗਏ ਅਧਿਆਪਕਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਅਧਿਆਪਕ ਸ਼ਾਮਲ ਸਨ, ਜਿਨ੍ਹਾਂ ਨੇ ਫਿਨਲੈਂਡ ਦੇ ਉੱਨਤ ਅਧਿਆਪਨ ਤਰੀਕਿਆਂ ਦਾ ਅਨੁਭਵ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ।
