

ਪੰਜਾਬ ਸਰਕਾਰ ਨੇ 27 ਦੀ ਪੰਜਾਬ ਵਿਚ ਛੁੱਟੀ ਐਲਾਨੀ ਚੰਡੀਗੜ੍ਹ, 23 ਅਗਸਤ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਰਕਾਰ ਨੇ ਪੰਜਾਬ ਵਿਚ 27 ਅਗਸਤ ਬੁੱਧਵਾਰ ਨੂੰ ਰਾਖਵੀਂ ਛੁੱਟੀ ਦਾ ਐਲਾਨ ਕਰ ਦਿੱਤਾ ਹੈ।ਜਿਸ ਲਈ ਬਕਾਇਦਾ ਨੋਟੀਫਿਕੇਸ਼ਨ ਵੀ ਸਰਕਾਰ ਵਲੋਂ ਜਾਰੀ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਜਾਰੀ ਛੁੱਟੀਆਂ ਦੇ ਨੋਟੀਫਿਕੇਸ਼ਨ ਵਿਚ 27 ਅਗਸਤ ਦੀ ਛੁੱਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੁਲਾਜਮ ਲੈ ਸਕਦੇ ਹਨ ਰਾਖਵੀਆਂ ਛੁੱਟੀਆਂ ਵਿਚੋਂ ਦੋ ਛੁੱਟੀਆਂ ਪੰਜਾਬ ਸਰਕਾਰ ਵਲੋਂ ਸਾਲ 2025 ਤੇ 26 ਲਈ ਜੋ ਸਰਕਾਰੀ ਛੁੱਟੀਆਂ ਦਾ ਕੈਲੰਡਰ ਜਾਰੀ ਕਰਕੇ ਰਾਖਵੀਆਂ 28 ਛੁੱਟੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ ਮੁਤਾਬਕ ਮੁਲਾਜਮ ਕੋਈ ਵੀ ਦੋ ਰਾਖਵੀਆਂ ਛੁੱਟੀਆਂ ਲੈ ਸਕਦੇ ਹਨ। ਉਪਰੋਕਤ 27 ਅਗਸਤ ਦੀ ਛੁੱਟੀ ਨੂੰ ਰਾਖਵੀਆਂ ਛੁੱਟੀਆਂ ਵਿਚੋਂ ਮੰਨਿਆਂ ਗਿਆ ਹੈ ਨਾ ਕਿ ਗਜ਼ਟਿਡ ਛੁੱਟੀਆਂ ਵਿਚੋਂ, ਜਿਸਦੇ ਚਲਦਿਆਂ ਸਕੂਲ,ਕਾਲਜ ਅਤੇ ਵਪਾਰਕ ਯੂਨਿਟ ਪਹਿਲਾਂ ਵਾਂਗ ਹੀ ਖੁੱਲ੍ਹੇ ਰਹਿਣਗੇ।