ਪੰਜਾਬ ਸਰਕਾਰ ਨੇ ਕੀਤਾ ਸਾਲ-2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ
- by Jasbeer Singh
- November 26, 2025
ਪੰਜਾਬ ਸਰਕਾਰ ਨੇ ਕੀਤਾ ਸਾਲ-2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ ਪੰਜਾਬ, 26 ਨਵੰਬਰ 2025 : ਪੰਜਾਬ ਸਰਕਾਰ ਨੇ ਸਾਲ 2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ ਹੈ। ਕੈਲੰਡਰ ਦੇ ਮੁਤਾਬਕ 2026 ਵਿਚ 31 ਸਰਕਾਰੀ ਛੁੱਟੀਆਂ ਹੋਣਗੀਆਂ, ਜਿਨ੍ਹਾਂ ਵਿਚੋਂ ਪੰਜ ਐਤਵਾਰ ਨੂੰ ਪੈਂਦੀਆਂ ਹਨ । ਇਨ੍ਹਾਂ ਦਿਨਾਂ ਦੌਰਾਨ ਸਰਕਾਰੀ ਦਫ਼ਤਰ, ਨਗਰ ਨਿਗਮ ਦਫ਼ਤਰ, ਸਕੂਲ, ਕਾਲਜ ਅਤੇ ਹੋਰ ਸਰਕਾਰੀ ਸ਼ਾਖਾਵਾਂ ਇਨ੍ਹਾਂ ਛੁੱਟੀਆਂ ਦੌਰਾਨ ਬੰਦ ਰਹਿਣਗੀਆਂ। ਜਨਵਰੀ ਮਹੀਨੇ ਵਿਚ ਇੱਕ ਜਨਤਕ ਛੁੱਟੀ ਹੈ। ਇਸ ਵਾਰ 26 ਜਨਵਰੀ ਸੋਮਵਾਰ ਨੂੰ ਪਵੇਗੀ। ਕੈਲੰਡਰ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਤਿਆਰ ਫਰਵਰੀ ਮਹੀਨੇ ਵਿਚ ਦੋ ਛੁੱਟੀਆਂ ਹੋਣਗੀਆਂ, ਪਰ ਦੋਵੇਂ ਐਤਵਾਰ ਨੂੰ ਪੈਂਦੀਆਂ ਹਨ । ਸ੍ਰੀ ਗੁਰੂ ਰਵਿਦਾਸ ਜਯੰਤੀ 1 ਫਰਵਰੀ ਨੂੰ ਹੈ ਅਤੇ ਮਹਾਸ਼ਿਵਰਾਤਰੀ 15 ਫਰਵਰੀ ਨੂੰ ਹੈ । ਇਸ ਦਿਨ ਪੰਜਾਬ ‘ਚ ਜਨਤਕ ਛੁੱਟੀ ਰਹੇਗੀ । ਇਸਦੇ ਨਾਲ ਹੀ ਮਾਰਚ ਅਤੇ ਅਪ੍ਰੈਲ ਵਿਚ ਪੰਜ-ਪੰਜ ਸਰਕਾਰੀ ਛੁੱਟੀਆਂ ਹਨ। ਇਹ ਕੈਲੰਡਰ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਕੈਲੰਡਰ ‘ਚ 13 ਰਾਖਵੀਆਂ ਛੁੱਟੀਆਂ ਹੋਣਗੀਆਂ।
