ਪੰਜਾਬ ਪੁਲਸ ਦਾ ਐਸ. ਆਈ. ਹੈਰੋਇਨ ਸਮੇਤ ਸੀ. ਆਈ. ਏ. ਵਲੋਂ ਗ੍ਰਿਫ਼ਤਾਰ
ਤਰਨਤਾਰਨ, 9 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਪੰਜਾਬ ਪੁਲਸ ਦੇ ਇਕ ਸਬ-ਇੰਸਪੈਕਟਰ ਨੂੰ ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਹੈਰੋਇਨ ਸਮੇਤ ਗ੍ਰਿ਼ਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹੈ ਇਹ ਐਸ. ਆਈ.
ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਜਿ਼ਲ੍ਹੇ ਦੇ ਸਰਹੱਦੀ ਥਾਣਾ ਖਾਲੜਾ ’ਚ ਤਾਇਨਾਤ ਜਿਸ ਸਬ-ਇੰਸਪੈਕਟਰ (Sub-Inspector) ਨੂੰ ਸੀ. ਆਈ. ਏ. ਸਟਾਫ ਦੀ ਪੁਲਸ ਟੀਮ ਵਲੋਂ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸਾਹਿਬ ਸਿੰਘ ਦੇ ਤੌਰ 'ਤੇ ਹੋਈ ਹੈ । ਜਾਣਕਾਰੀ ਮੁਤਾਬਕ ਬਤੌਰ ਐਡੀਸ਼ਨਲ ਐੱਸ. ਐੱਚ. ਓ. ਤਾਇਨਾਤ ਉਕਤ ਥਾਣੇਦਾਰ ਦੇ ਸਬੰਧ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਗਿਰੋਹ ਨਾਲ ਜੁੜੇ ਹੋਣ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ । ਦੱਸਣਯਯੋਗ ਹੈ ਕਿ ਉਕਤ ਪੁਲਸ ਅਧਿਕਾਰੀ ਤਰਨਤਾਰਨ ਜਿ਼ਲ੍ਹੇ ਦੇ ਪਿੰਡ ਮੱਝੂਪੁਰ ਦਾ ਰਹਿਣ ਵਾਲਾ ਸਾਹਿਬ ਸਿੰਘ ਇਸ ਵੇਲੇ ਝਬਾਲ ’ਚ ਘਰ ਬਣਾ ਕੇ ਰਹਿ ਰਿਹਾ ਹੈ ।
