ਪੰਜਾਬ ਰੋਡਵੇਜ਼-ਪਨਬਸ ਅਤੇ ਪੀ. ਆਰ. ਟੀ. ਸੀ. ਕੱਚੇ ਕਾਮਿਆਂ ਹੜਤਾਲ ਕੀਤੀ ਮੁਲਤਵੀ
- by Admin
- June 23, 2026
ਪੰਜਾਬ ਰੋਡਵੇਜ਼-ਪਨਬਸ ਅਤੇ ਪੀ. ਆਰ. ਟੀ. ਸੀ. ਕੱਚੇ ਕਾਮਿਆਂ ਹੜਤਾਲ ਕੀਤੀ ਮੁਲਤਵੀ
ਚੰਡੀਗੜ੍ਹ, 23 ਜੂਨ 2026 : ਪੰਜਾਬ ਰੋਡਵੇਜ਼, ਪਨਬਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਕਾਮਿਆਂ ਵਲੋਂ ਤਿੰਨ ਰੋਜ਼ਾ ਹੜ੍ਹਤਾਲ (Three-day strike) ਮੁਲਤਵੀ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।
ਕੀ ਕਾਰਨ ਰਿਹਾ ਹੜ੍ਹਤਾਲ ਮੁਲਤਵੀ ਕਰਨ ਦਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼, ਪਨਬਸ ਅਤੇ ਪੀ. ਆਰ. ਟੀ. ਸੀ. (Punjab Roadways, PUNBUS and P. R. T. C.) ਦੇ ਕੱਚੇ ਕਾਮਿਆਂ ਵਲੋਂ ਜੋ ਆਪਣੀਆਂ ਮੰਗਾਂ ਨੂੰ ਲੈ ਕੇ 24, 25 ਅਤੇ 26 ਜੂਨ ਨੂੰ ਹੜਤਾਲ ਕੀਤੀ ਜਾਣੀ ਸੀ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਭਲਕੇ 24 ਜੂਨ ਨੂੰ ਵਿੱਤ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ (Transport Minister) ਨਾਲ ਮੀਟਿੰਗ ਤੈਅ ਹੋਈ ਹੈ । ਜਿਸ ਨੂੰ ਮੁੱਖ ਰੱਖਦਿਆਂ 24 ਜੂਨ ਨੂੰ ਕੀਤੀ ਜਾਣ ਵਾਲੀ ਹੜਤਾਲ ਨੂੰ ਪੋਸਟਪੋਨ (Strike postponed) ਕੀਤਾ ਜਾਂਦਾ ਹੈ ਅਤੇ ਨਿਰਵਿਘਨ ਬੱਸ ਸਰਵਿਸ ਚਲਾਈ ਜਾਵੇਗੀ। 24 ਜੂਨ ਨੂੰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਵਰਕਰਾਂ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਕੀਤਾ ਜਾਵੇਗਾ ।
