post

Jasbeer Singh

(Chief Editor)

Latest update

ਪੰਜਾਬ ਦੀ ਅੰਡਰ 23 ਦੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ

post-img

ਪੰਜਾਬ ਦੀ ਅੰਡਰ 23 ਦੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ ਪਟਿਆਲਾ 17 ਮਾਰਚ (ਰਾਜੇਸ਼): ਬੀਤੇ ਦਿਨੀ ਸਮਾਪਤ ਹੋਈ ਅੰਡਰ 23 ਬਹੁ ਦਿਨੀ ਸੀਕੇ ਨਾਇਡੂ ਕ੍ਰਿਕਟ ਟਰਾਫੀ ਵਿੱਚ ਪੰਜਾਬ ਦੇ ਮੁੰਡਿਆਂ ਦੀ ਕ੍ਰਿਕਟ ਟੀਮ ਨੇ ਨਾ ਸਿਰਫ ਜਿੱਤ ਹਾਸਿਲ ਕੀਤੀ ਹੈ ਨਾਲ ਹੀ ਭਾਰਤੀ ਕ੍ਰਿਕਟ ਬੋਰਡ ਵੱਲੋਂ ਕਰਵਾਈ ਇਕ ਦਿਨਾਂ ਕ੍ਰਿਕਟ ਟਰਾਫੀ ਜਿੱਤੀ ਬਲ ਕੇ ਰੈਸਟ ਆਫ ਇੰਡੀਆ ਦੀ ਅੰਡਰ 23 ਕ੍ਰਿਕਟ ਟੀਮ ਨੂੰ ਹਰਾ ਕੇ ਇਰਾਨੀ ਟਰਾਫੀ ਤੇ ਵੀ ਕਬਜ਼ਾ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨੇ ਦੱਸਿਆ ਕਿ ਪੰਜਾਬ ਇੱਕ ਵਾਰ ਫਿਰ ਫਿਰਕੀ ਗੇਂਦਬਾਜੀ ਦੇ ਬਿਸ਼ਨ ਸਿੰਘ ਬੇਦੀ ਤੇ ਹਰਭਜਨ ਸਿੰਘ ਵਾਲੇ ਸੁਨਹਿਰੇ ਦੌਰ ਵੱਲ ਪਰਤ ਰਿਹਾ ਹੈ । ਉਹਨਾਂ ਦੱਸਿਆ ਕਿ ਕ੍ਰਿਕਟ ਹੱਬ ਦੇ ਹੋਣਹਾਰ ਸਪਿਨਰ ਹਰਿਜਸ ਟੰਡਨ ਨੇ ਨਾ ਸਿਰਫ ਪੰਜਾਬ ਵੱਲੋਂ ਖੇਡਦਿਆਂ ਬਹੁ ਦਿਨ ਟੂਰਨਾਮੈਂਟ ਦੇ ਅੱਠ ਮੈਚਾਂ ਵਿੱਚ 30 ਵਿਕਟਾਂ ਲਈਆਂ, ਬਲ ਕੇ ਉਸਨੇ 200 ਤੋਂ ਵੱਧ ਦੌੜਾਂ ਵੀ ਬਣਾਈਆਂ । ਹਰਜਸ ਨੇ ਪੰਜਾਬ ਵੱਲੋਂ ਖੇਡਦਿਆਂ ਬੀ. ਸੀ. ਸੀ. ਆਈ. ਵੱਲੋਂ ਕਰਵਾਈ ਜਾਂਦੀ ਇੱਕ ਕ੍ਰਿਕਟ ਟਰਾਫੀ ਵਿੱਚ ਵੀ ਵਿੱਚ 10 ਵਿਕਟਾਂ ਲਈਆਂ । ਉਧਰ ਕ੍ਰਿਕਟ ਹੱਬ ਦੇ ਹੀ ਆਰੀਆਮਾਨ ਸਿੰਘ ਨੇ ਸੀਕੇ ਨਾਇਡੂ ਟਰਾਫੀ ਵਿੱਚ 10 ਮੈਚਾਂ ਵਿੱਚ 34 ਵਿਕਟਾਂ ਹਾਸਲ ਕੀਤੀਆਂ ਅਤੇ ਪੰਜਾਬ ਵੱਲੋਂ ਖੇਡਦਿਆਂ ਇੱਕ ਦਿਨ ਮੈਚਾਂ ਵਿੱਚ 19 ਵਿਕਟਾਂ ਹਾਸਿਲ ਕੀਤੀਆਂ । ਇਸ ਸਬੰਧੀ ਕੋਚ ਕਮਲ ਸੰਧੂ ਨੇ ਖੁਸ਼ੀ ਪ੍ਰਗਟਿਆਂ ਕਰਦਿਆਂ ਦੱਸਿਆ ਕਿ ਇਹ ਬੱਚਿਆਂ ਦੀ ਦਿਨ ਰਾਤ ਮਿਹਨਤ ਦਾ ਨਤੀਜਾ ਹੈ ਕਿ ਇੰਨੇ ਵੱਡੀ ਸਫਲਤਾ ਹਾਸਲ ਕਰ ਸਕੇ। ਉਹਨਾਂ ਇਸ ਸਮੇਂ ਨਾ ਸਿਰਫ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਦਿਲ ਸ਼ੇਰ ਖੰਨਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਤਾਰੀਫ ਕੀਤੀ, ਜਿਨਾਂ ਦੀ ਯੋਗ ਅਗਵਾਈ ਹੇਠ ਪੰਜਾਬ ਨੇ ਇਹ ਮਾਰਕਾ ਮਾਰਿਆ। ਬਲਕਿ ਇਸ ਮੌਕੇ ਉਹਨਾਂ ਨੇ ਪੰਜਾਬ ਕ੍ਰਿਕਟ ਟੀਮ ਦੇ ਕੋਚ ਬੀ ਆਰ ਬੀ ਸਿੰਘ ਬਾਰੇ ਗੱਲਬਾਤ ਦੇ ਕਰਦਿਆਂ ਕਿਹਾ ਕਿ ਉਹਨਾਂ ਦੀ ਨਿਪੁੰਨ ਅਗਵਾਈ ਸਦਕਾ ਹੀ, ਪਹਿਲੀ ਵਾਰ ਪੰਜਾਬ ਦੀ ਅੰਡਰ 23 ਕ੍ਰਿਕਟ ਟੀਮ ਤਿੰਨ ਬੀ. ਸੀ. ਸੀ. ਆਈ. ਦੀਆਂ ਟਰਾਫੀਆਂ ਜਿੱਤਣ ਵਿੱਚ ਸਫਲ ਹੋਈ ਹੈ ।

Related Post