post

Admin

(Chief Editor)

Punjab

ਪੰਜਾਬ ਦੇ ਨੌਜਵਾਨ ਦੀ ਕੁਵੈਤ ਵਿਚ ਅੱਗ ਲੱਗਣ ਕਾਰਨ ਹੋਈ ਮੌਤ

post-img

ਪੰਜਾਬ ਦੇ ਨੌਜਵਾਨ ਦੀ ਕੁਵੈਤ ਵਿਚ ਅੱਗ ਲੱਗਣ ਕਾਰਨ ਹੋਈ ਮੌਤ

ਮਜੀਠਾ, 18 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਮਜੀਠਾ ਖੇਤਰ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਕੁਵੈਤ (Kuwait) ਦੀ ਅੱਗ ਦੀ ਲਪੇਟ ਵਿਚ ਆ ਜਾਣ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਮਜੀਠਾ ਵਿਖੇ ਪੈਂਦੇ ਪਿੰਡ ਪੰਧੇਰਕਲਾਂ ਦੇ ਵਸਨੀਕ ਜਿਸ ਪੰਜਾਬੀ ਨੌਜਵਾਨ ਦੀ ਕੁਵੈਤ ਵਿਖੇ ਇਕ ਬਿਲਡਿੰਗ ਵਿਚ ਅੱਗ ਲੱਗ (Fire) ਜਾਣ ਦੇ ਕਾਰਨ ਮੌਤ ਹੋ ਗਈ ਹੈ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਪਛਾਣ 35 ਸਾਲਾਂ ਜਗਤਾਰ ਸਿੰਘ ਦੇ ਤੌਰ 'ਤੇ ਹੋਈ ਹੈ ।

ਕੀ ਦੱਸਿਆ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਜਗਤਾਰ ਸਿੰਘ ਕੁਝ ਸਮਾ ਪਹਿਲਾਂ ਵਿਦੇਸ਼ ਕੁਵੈਤ ਵਿਖੇ ਚੰਗੇ ਭਵਿੱਖ ਦੀ ਭਾਲ ਵਿਚ ਗਿਆ ਸੀ ਤੇ ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਵਿਦੇਸ਼ ਤੋਂ ਫੋਨ ਆਇਆ ਕਿ ਜਗਤਾਰ ਸਿੰਘ ਜਿਸ ਇਮਾਰਤ ਵਿਚ ਆਪਣੇ ਸਾਥੀਆਂ ਨਾਲ ਰਹਿੰਦਾ ਸੀ ਉਸ ਵਿਚ ਅਚਾਨਕ ਅੱਗ ਲੱਗ ਗਈ ।

ਜਾਨਾਂ ਬਚਾਉਂਦਾ ਬਚਾਉਂਦਾ ਖੁਦ ਹੀ ਗੁਆ ਬੈਠਾ ਆਪਣੀ ਜਾਨ

ਮਿਲੀ ਇਤਲਾਹ ਮੁਤਾਬਕ ਜਗਤਾਰ ਸਿੰਘ ਨੇ ਇਮਾਰਤ ਵਿਚ ਅੱਗ ਲੱਗਣ ਕਰਕੇ ਉਸ ਨੇ ਅੰਦਰ ਰਹਿੰਦੇ ਕਈ ਵਿਅਕਤੀਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ । ਫਿਰ ਅਚਾਨਕ ਉਸ ਨੂੰ ਯਾਦ ਆਇਆ ਕਿ ਉਸ ਦਾ ਕੁਝ ਸਮਾਨ ਅੰਦਰ ਰਹਿ ਗਿਆ ਜਿਹੜਾ ਉਹ ਲੈਣ ਗਿਆ ਪਰ ਅੱਗ ਦੀ ਲਪੇਟ ਵਿਚ ਆ ਗਿਆ ਜਿਸ ਕਰਕੇ ਉਸ ਕੋਲੋਂ ਜਿੰਦਾ ਬਾਹਰ ਨਹੀ ਨਿਕਲਿਆ ਗਿਆ ।

Related Post

Instagram