

ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਹੋਇਆ ਸਵਰਗਵਾਸ ਮੋਹਾਲੀ, 22 ਅਗਸਤ 2025 : ਪੰਜਾਬੀ ਕਾਮੇਡੀਅਨ ਤੇ ਪ੍ਰਸਿੱਧ ਕਲਾਕਾਰ ਜਸਵਿੰਦਰ ਭੱਲਾ ਸਵਰਗ ਸਿਧਾਰ ਗਏ ਹਨ ਦਾ ਅੰਤਿਮ ਸਸਕਾਰ 23 ਅਗਸਤ ਨੂੰ ਦੁਪਹਿਰ 12 ਵਜੇ ਸ਼ਮਸ਼ਾਨਘਾਟ ਬਲੌਂਗੀ ਮੋਹਾਲੀ ਵਿਖੇ ਕੀਤਾ ਜਾਵੇਗਾ। ਕਿੰਨੇ ਸਾਲਾਂ ਦੇ ਸਨ ਭੱਲਾ ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਜਿਨ੍ਹਾਂ ਦਾ ਮੋਹਾਲੀ ਵਿਖੇ ਦੇਹਾਂਤ ਹੋ ਗਿਆ ਹੈ 65 ਸਾਲਾਂ ਦੇ ਸਨ ।ਪ੍ਰਾਪਤ ਜਾਣਕਾਰੀ ਅਨੁਸਾਰ ਉਹ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਇਲਾਜ ਲਈ ਦਾਖਲ ਸਨ ਸਨ ਤੇ ਅੱਜ ਸਵੇਰੇ 4 ਵਜੇ ਉਹਨਾਂ ਆਖ਼ਰੀ ਸਾਂਹ ਲਏ ਸਨ।ਭੱਲਾ ਦੇ ਚਲੇ ਜਾਣ ਨਾਲ ਪੰਜਾਬੀ ਫਿਲਮ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।