
ਪੰਜਾਬੀ ਯੂਨੀਵਰਸਿਟੀ ਨੂੰ ਕਿਸੇ ਵੀ ਪਲ ਮਿਲ ਸਕਦਾ ਹੈ ਨਵਾ ਵਾਈਸ ਚਾਂਸਲਰ
- by Jasbeer Singh
- April 8, 2025

ਪੰਜਾਬੀ ਯੂਨੀਵਰਸਿਟੀ ਨੂੰ ਕਿਸੇ ਵੀ ਪਲ ਮਿਲ ਸਕਦਾ ਹੈ ਨਵਾ ਵਾਈਸ ਚਾਂਸਲਰ - ਡਾ. ਪੁਸ਼ਪਿੰਦਰ ਗਿਲ ਸਮੇਤ ਸਮੁਚੇ ਦਾਅਵੇਦਾਰਾਂ ਦੀ ਵੈਰੀਫਿਕੇਸ਼ਨ ਅਤੇ ਮੈਡੀਕਲ ਹੋਇਆ ਕੰਪਲੀਟ - ਇਸ ਹਫਤੇ ਰਾਜਪਾਲ ਵਲੋ ਫਾਈਲ ਕੱਢਣ ਦੇ ਚਰਚੇ - ਮੁੱਖ ਮੰਤਰੀ 14 ਨੂੰ ਯੂਨੀਵਰਸਿਟੀ ਵਿਚ ਆਕੇ ਦੇ ਸਕਦੇ ਹਨ ਨਵੇ ਵੀਸੀ ਦਾ ਤੋਹਫਾ ਪਟਿਆਲਾ : ਪੰਜਾਬੀ ਯੂਨੀਵਰਸਿਟੀ ਨੂੰ ਕਿਸੇ ਵੀ ਪਲ ਨਵਾਂ ਵਾਈਸ ਚਾਂਸਲਰ ਮਿਲ ਸਕਦਾ ਹੈ। ਪੰਜਾਬ ਸਰਕਾਰ ਨੇ ਰਾਜਪਾਲ ਦਫਤਰ ਵਲੋ ਲਗਾਏ ਸਮੁਚੇ ਆਬਜੈਕਸ਼ਨ ਵਾਈਸ ਚਾਂਸਲਰ ਦੀ ਫਾਈਲ 'ਤੇ ਕਲੀਅਰ ਕਰ ਦਿੱਤੇ ਹਨ ਅਤੇ ਕਿਸੇ ਵੀ ਪਲ ਇਸ ਫਾਈਲ ਦੇ ਨਿਕਲਣ ਦੀ ਸੰਭਾਵਨਾ ਬਣ ਗਈ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋ ਪ੍ਰਬਲ ਦਾਅਵੇਦਾਰ ਵਜੋ ਸਾਹਮਣੇ ਆ ਰਹੇ ਡਾ. ਪੁਸ਼ਪਿੰਦਰ ਗਿਲ ਸਮੇਤ ਹੋਰ ਦਾਅਵੇਦਾਰਾਂ ਦੀ ਵੀ ਅੱਜ ਬਕਾਇਦਾ ਤੌਰ 'ਤੇ ਪੁਲਸ ਵੈਰੀਫਿਕੇਸ਼ਨ ਅਤੇ ਮੈਡੀਕਲ ਹੋ ਚੁਕਾ ਹੈ, ਜਿਸ ਤੋ ਇਹ ਅੰਦਾਜਾ ਸਹਜੇ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਇਸ ਕੰਮ ਲਈ ਪੂਰੀ ਤੇਜੀ ਦਿਖਾ ਰਹੀ ਹੈ। 14 ਅਪ੍ਰੈਲ ਨੂੰ ਡਾ. ਅੰਬੇਡਕਰ ਦੇ ਮਹਾ ਦਿਵਸ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬੀ ਯੂਨੀਵਰਯਿਟੀ ਵਿਖੇ ਆ ਰਹੇ ਹਨ। ਉਸਤੋ ਪਹਿਲਾਂ ਪੂਰੀ ਕੋਸ਼ਿਸ਼ ਹੋ ਰਹੀ ਹੈ ਕਿ ਯੂਨੀਵਰਸਿਟੀ ਨੂੰ ਨਵਾਂ ਵਾਈਸ ਚਾਂਸਲਰ ਦੇ ਦਿੰਤਾ ਜਾਵੇ ਜਾਂ ਉਸ ਦਿਨ ਮੁੱਖ ਮੰਤਰੀ ਵੀਸੀ ਦਾ ਐਲਾਨ ਕਰਨਗੇ ਜਾਂ ਫਿਰ ਵਾਅਦਾ ਕਰਕੇ ਜਾਣਗੇ। ਪੰਜਾਬੀ ਯੂਨੀਵਰਸਿਟੀ ਦੇ ਗਲਿਆਰਿਆਂ ਵਿਚ ਅੱਜ ਇਹ ਚਰਚਾ ਵੱਡੇ ਪੱਧਰ 'ਤੇ ਰਹੀ ਕਿ ਦਾਅਵੇਦਾਰਾਂ ਦੀ ਵੈਰੀਫਿਕੇਸ਼ਨ ਕਰਵਾਉਣ ਦਾ ਮਤਲਬ ਸਪੱਸ਼ਟ ਹੈ ਕਿ ਇਸ ਸਮੇ ਰਾਜਪਾਲ ਦਫਤਰ ਵਲੋ ਸਮੁਚੇ ਆਬਜੈਕਸ਼ਨ ਕਲੀਅਰ ਕਰ ਦਿੱਤੇ ਗਏ ਹਨ ਅਤੇ ਯੂਨੀਵਰਸਿਟੀ ਨੂੰ ਨਵਾਂ ਵੀਸੀ ਕਿਸੇ ਵੀ ਪਲ ਮਿਲ ਸਕਦਾ ਹੈ। ਸਭ ਤੋਂ ਵਧ ਵੀਸੀ ਲਈ ਚਰਚਿਤ ਨਾਮ ਹੈ ਡਾ. ਪੁਸ਼ਪਿੰਦਰ ਗਿਲ ਦਾ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਲਈ ਭਾਵੇ ਕਿ ਤਿੰਨ ਪ੍ਰੋਫੈਸਰਾਂ ਦਾ ਪੈਨਲ ਰਾਜਪਾਲ ਕੋਲ ਗਿਆ ਹੈ ਪਰ ਅੱਜ ਵੀ ਸਭ ਤੋਂ ਵਧ ਵਾਈਸ ਚਾਂਸਲਰ ਲਈ ਚਰਚਿਤ ਨਾਮ ਡਾ. ਪੁਸ਼ਪਿੰਦਰ ਗਿਲ ਦਾ ਹੈ । ਯੂਨੀਵਰਸਿਟੀ ਦੇ ਕਈ ਸੀਨੀਅਰ ਪ੍ਰੋਫੈਸਰ ਇਹ ਦਾਅਵਾ ਕਰ ਰਹੇ ਹਨ ਕਿ ਡਾ. ਪੁਸ਼ਪਿੰਦਰ ਗਿਲ ਦਾ ਵਾਈਸ ਚਾਂਸਲਰ ਲੱਗਣਾ ਯਕੀਨੀ ਹੈ। ਉਨਾਂ ਦਾ ਕਹਿਣਾ ਹੈ ਕਿ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਉਨਾਂ ਨੇ ਜਿਸ ਤਰ੍ਹਾ ਪਿਛਲੇ ਮਹੀਨੇ ਯੂਨੀਵਰਸਿਟੀ ਸਿੰਡੀਕੇਟ ਵਿਚ ਡਾ. ਪੁਸ਼ਪਿੰਦਰ ਗਿਲ 'ਤੇ ਲਗੇ ਸਮੁਚੇ ਦੋਸਾਂ ਨੂੰ ਰੱਦ ਕੀਤਾ ਅਤੇ ਇਸ ਗੱਲ ਦਾ ਖੇਦ ਪ੍ਰਕਟ ਕੀਤਾ ਕਿ ਉਨਾ ਨਾਲ ਜਾਣਬੁੱਝ ਕੇ ਧਕਾ ਕੀਤਾ ਗਿਆ ਤੇ ਇਹ ਕੇਸ ਪੂਰੀ ਤਰ੍ਹਾਂ ਕਲੀਅਰ ਕਰਕੇ ਸਰਕਾਰ ਨੂੰ ਭੇਜਿਆ ਹੈ ਤੋ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਡਾ. ਪੁਸ਼ਪਿੰਦਰ ਗਿਲ ਪੰਜਾਬੀ ਯੂਨੀਵਰਸਿਟੀ ਦੇ ਨਵੇ ਵਾਈਸ ਚਾਂਸਲਰ ਹੋ ਸਕਦੇ ਹਨ। ਪਿਛਲੇ 12 ਮਹੀਨੇ ਤੋਂ ਨਹੀ ਹੋ ਸਕੀ ਰੈਗੂਲਰ ਵੀਸੀ ਦੀ ਨਿਯੁੱਕਤੀ ਪਿਛਲੇ 12 ਮਹੀਨੇਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਨਹੀ ਹੋ ਸਕੀ ਹੈ। ਜਿਸ ਕਾਰਨ ਪੀਯੂ ਦੇ ਸਮੁਚੇ ਕੰਮਾਂ ਨੂੰ ਬ੍ਰੇਕਾਂ ਲਗੀਆਂ ਹੋਈਆਂ ਹਨ। ਪੰਜਾਬ ਸਰਕਾਰ ਨੇ ਪਿਛਲੇ ਦਿਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਪੀਯੂ ਦਾ ਚਾਰਜ ਦਿੱਤਾ ਹੈ, ਜਿਨਾ ਨੇ ਯੂਨੀਵਰਸਿਟੀ ਨੂੰ ਚਲਾਉਣ ਲਈ ਆਪਣੀ ਜਦੋ ਜਹਿਦ ਕੀਤੀ ਹੈ ਅਤੇ ਸਿੰਡੀਕੇਟ ਦੀਆਂ ਪਿਛਲੀਆਂ ਮੀਟਿੰਗਾਂ ਵਿਚ ਲੰਬੇ ਸਮੇ ਤੋਂ ਪੈਡਿੰਗ ਪਈਆਂ ਫਾਈਲਾਂ ਨੂੰ ਕਲੀਅਰ ਕਰ ਦਿੱਤਾ ਹੈ, ਜਿਨਾ ਵਿਚ ਵਾਈਸ ਚਾਂਸਲਰ ਦੇ ਸਭ ਤੋਂ ਪ੍ਰਬਲ ਦਾਅਵੇਦਾਰ ਡਾ. ਪੁਸ਼ਪਿੰਦਰ ਗਿਲ 'ਤੇ ਵੀ ਲਗੇ ਦੋਸ਼ਾਂ ਨੂੰ ਕਲੀਅਰ ਕਰਕੇ ਸਮੁਚਾ ਕੇਸ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁਕਾ ਹੈ। 6 ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਮੰਗੀਆਂ ਸਨ ਵੀਸੀ ਲਈ ਅਰਜੀਆਂ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਲਈ ਲਗਭਗ 6 ਮਹੀਨੇ ਪਹਿਲਾਂ ਅਰਜੀਆਂ ਮੰਗੀਆਂ ਸਨ, ਜਿਸਤੋ ਬਾਅਦ ਯੂਨੀਵਰਸਿਟੀ ਦੇ ਤਿੰਨ ਸੀਨੀਅਰ ਪ੍ਰੋਫੈਸਰਾਂ ਦਾ ਪੈਨਲ ਰਾਜਪਾਲ ਨੂੰ ਗਿਆ ਸੀ । ਇਨਾ ਤਿੰਨ ਸੀਨੀਅਰ ਪ੍ਰੋਫੈਸਰਾਂ ਵਿਚ ਡਾ. ਪੁਸ਼ਪਿੰਦਰ ਗਿਲ, ਡਾ. ਵਰਿੰਦਰ ਕੌਸ਼ਿਕ ਅਤੇ ਡਾ. ਗੁਰਦੀਪ ਬੱਤਰਾ ਸਨ । ਇਹ ਤਿੰਨੇ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਮੋਸਟ ਪ੍ਰੋਫੈਸਰ ਤੇ ਤਜੁਰਬੇਕਾਰ ਅਧਿਕਾਰੀ ਹਨ। ਡਾ. ਪੁਸ਼ਪਿੰਦਰ ਗਿਲ ਯੂਨੀਵਰਸਿਟੀ ਦੇ ਅਕੈਡਮਿਕ ਡੀਨ ਰਹਿ ਚੁਕੇ ਹਨ । ਇਸੇ ਤਰ੍ਹਾ ਡਾ. ਗੁਰਦੀਪ ਬੱਤਰਾ ਵੀ ਯੂਨੀਵਰਸਿਟੀ ਦੇ ਅਕੈਡਮਿਕ ਡੀਨ ਅਤੇ ਡਾ. ਵਰਿੰਦਰ ਕੌਸ਼ਿਕ ਯੂਨੀਵਰਸਿਟੀ ਦੇ ਰਜਿਸਟਰਾਰ ਰਹੇ । ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਸਬੰਧੀ ਆਪਣੇ ਵਲੋ ਪੂਰੀ ਕੋਸ਼ਿਸ਼ ਕਰਕੇ ਇਹ ਤਿੰਨੇ ਮਹਾਰਥੀ ਲਭ ਕੇ ਭੇਜੇ ਸਨ, ਜਿਹੜੇ ਕਿ ਹਰ ਕੰਮ ਵਿਚ ਪੂਰੀ ਤਰ੍ਹਾ ਪਰਫੈਕਟ ਹਨ । ਪੰਜਾਬੀ ਯੂਨੀਵਰਸਿਟੀ ਦੇ ਦਰਜਨਾਂ ਅਹਿਮ ਕੰਮ ਰੈਗੂਲਰ ਵੀਸੀ ਨਾ ਹੋਣ ਕਾਰਨ ਪੈਡਿੰਗ ਵਾਈਸ ਚਾਂਸਲਰ ਦੀ ਨਿਯੂਕਤੀ ਨਾ ਹੋਣ ਕਾਰਨ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਦਰਜਨਾਂ ਅਹਿਮ ਕੰਮ ਪੈਡਿੰਗ ਹਨ । ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਸਬੰਧੀ 200 ਤੋਂ ਵਧ ਫਾਈਲਾਂ ਪੈਡਿੰਗ ਪਈਆਂ ਹਨ । ਕੈਰੀਅਰ ਐਡਵਾਂਸ ਸਕੀਮ ਅਧੀਨ ਇਹ ਪ੍ਰਮੋਸ਼ਨਾਂ ਹੋਣੀਆਂ ਹਨ, ਜੇਕਰ ਵੀਸੀ ਦੀ ਨਿਯੁਕਤੀ ਨਹੀ ਹੁੰਦੀ ਤਾਂ ਇਹ ਕੰਮ ਲਟਕੇ ਰਹਿਣਗੇ । ਇਸ ਨਾਲ ਯੂਨੀਵਰਸਿਟੀ 'ਤੇ ਵੱਡਾ ਪ੍ਰਭਾਵ ਪਵੇਗਾ ਕਿਉਂਕਿ ਅਧਿਆਪਕ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਤੁਰੰਤ ਯੂਨੀਵਰਸਿਟੀ ਦਾ ਵੀ. ਸੀ. ਲਗਾ ਕੇ ਸਾਡੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ । ਅਧਿਆਪਕ ਐਸੋਸੀਏਸ਼ਨ ਨੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਤੁਰੰਤ ਵੀਸੀ ਲਗਾਉਣ ਦੀ ਕੀਤੀ ਅਪੀਲ ਪੰਜਾਬੀ ਯੂਨੀਵਰਸਿਟੀ ਦੀ ਅਧਿਆਪਕ ਐਸੋਸੀਏਸ਼ਨ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਵਿਰਕ, ਸਕੱਤਰ ਡਾ. ਚਰਨਜੀਤ ਸਿੰਘ, ਕੇਬਲ ਕ੍ਰਿਸ਼ਨ ਜੁਆਇੰਟ ਸਕੱਤਰ, ਗੁਰਪ੍ਰੀਤ ਸਿੰਘ ਧਨੋਆ ਮੀਤ ਪ੍ਰਧਾਨ ਤੇ ਹੋਰ ਨੇਤਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤੁਰੰਤ ਨਿਯੁਕਤ ਕੀਤਾ ਜਾਵੇ। ਅਧਿਆਪਕ ਸੰਘ ਦੇ ਇਨਾ ਨੇਤਾਵਾਂ ਨੇ ਆਖਿਆ ਕਿ ਵੀ. ਸੀ. ਨਾ ਹੋਣ ਕਾਰਨ ਬਹੁਤ ਸਾਰੇ ਕੰਮ ਪੈਡਿੰਗ ਹਨ, ਜੋ ਕਿ ਤੁਰੰਤ ਹੋਣੇ ਚਾਹੀਦੇ ਹਨ । ਉਨ੍ਹਾ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਅਧਿਆਪਕ ਐਸੋਸੀਏਸ਼ਨ ਮੈਮੋਰੰਡਮ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਮਿਲੇਗੀ ਤੇ ਤੁਰੰਤ ਵਾਈਸ ਚਾਂਸਲਰ ਨਿਯੁਕਤ ਕਰਨ ਦੀ ਮੰਗ ਕਰੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.