post

Jasbeer Singh

(Chief Editor)

Latest update

ਪੰਜਾਬੀ ਨੌਜਵਾਨ ਅਮਰੀਕਾ `ਚ ਕਿਸ਼ਤੀ ਡੁੱਬਣ ਕਾਰਨ ਨਦੀ ਵਿਚ ਡੁੱਬਿਆ

post-img

ਪੰਜਾਬੀ ਨੌਜਵਾਨ ਅਮਰੀਕਾ `ਚ ਕਿਸ਼ਤੀ ਡੁੱਬਣ ਕਾਰਨ ਨਦੀ ਵਿਚ ਡੁੱਬਿਆ ਅਮਰੀਕਾ, 8 ਮਈ 2026 : ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਪਿੰਡ ਬੱਸੀਆਂ ਦੇ ਵਸਨੀਕ ਨੌਜਵਾਨ ਦੀ ਅਮਰੀਕਾ ਵਿਖੇ ਇਕ ਨਦੀ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਜੋ ਇਕ ਜਿ਼ਲਾ ਲੁਧਿਆਣਾ ਦੇ ਪਿੰਡ ਬੱਸੀਆਂ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਪਿਕਨਿਕ ਮਨਾਉਣ ਮੌਕੇ ਨਦੀ ਵਿਚ ਕਿਸ਼ਤੀ ਹਾਦਸੇ ਵਿਚ ਡੁੱਬਣ ਕਰਕੇ ਮੌਤ ਹੋ ਗਈ ਹੈ ਦਾ ਨਾਮ ਇਸ਼ਮੀਤ ਸਿੰਘ ਚੀਮਾ (21) ਪੁੱਤਰ ਮਾਸਟਰ ਜਗਰੂਪ ਹੈ। ਕੀ ਜਾਣਕਾਰੀ ਮ੍ਰਿਤਕ ਨੌਜਵਾਨ ਦੇ ਚਾਚੇ ਨੇ ਮ੍ਰਿਤਕ ਨੌਜਵਾਨ ਇਸ਼ਮੀਤ ਸਿੰਘ ਦੇ ਚਾਚੇ ਜਗਦੇਵ ਸਿੰਘ ਜੋ ਕਿ ਇਕ ਸਾਬਕਾ ਸਰਪੰਚ ਹਨ, ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਪਿਛਲੇ ਤਿੰਨ ਚਾਰ ਸਾਲ ਤੋਂ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਦੇ ਕੈਨਸਿਸ ਸ਼ਹਿਰ ਵਿਚ ਰਹਿ ਰਿਹਾ ਸੀ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਤੇ ਬੀਤੇ ਸੋਮਵਾਰ ਨੂੰ ਜਦ ਉਹ ਆਪਣੇ ਦੋਸਤਾਂ ਨਾਲ ਇਕ ਝੀਲ `ਤੇ ਪਿਕਨਿਕ ਮਨਾਉਣ ਲਈ ਗਿਆ ਹੋਇਆ ਸੀ ਤਾਂ ਝੀਲ ਵਿਚ ਕਿਸ਼ਤੀ ਚਲਾਉਂਦੇ ਸਮੇਂ ਅਚਾਨਕ ਉਸਦੀ ਕਿਸ਼ਤੀ ਹਾਦਸਾਗ੍ਰਸਤ ਹੋ ਗਈ ਅਤੇ ਉਹ ਝੀਲ ਵਿਚ ਡੁੱਬ ਗਿਆ । ਉਸ ਦੇ ਸਾਥੀਆਂ ਨੇ ਉਸ ਨੂੰ ਲੱਭਣ ਦੀ ਕੋਸਿ਼ਸ਼ ਕੀਤੀ ਪ੍ਰੰਤੂ ਨਾ ਮਿਲਣ `ਤੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ । ਪੁਲਸ ਵੱਲੋਂ ਘਟਨਾ ਦੇ ਦੂਜੇ ਦਿਨ ਝੀਲ ਵਿਚੋਂ ਉਸ ਦੀ ਲਾਸ਼ ਬਰਾਮਦ ਕੀਤੀ ।

Related Post

Instagram