post

Admin

(Chief Editor)

Latest update

ਆਸਟ੍ਰੀਆ ਵਿਚ ਪੰਜਾਬੀ ਨੌਜਵਾਨ ਨੂੰ ਪੱਗ ਸਮੇਤ ਨਹੀਂ ਵੜਨ ਦਿੱਤਾ ਗਿਆ ਹੋਟਲ ਵਿਚ

post-img

ਆਸਟ੍ਰੀਆ ਵਿਚ ਪੰਜਾਬੀ ਨੌਜਵਾਨ ਨੂੰ ਪੱਗ ਸਮੇਤ ਨਹੀਂ ਵੜਨ ਦਿੱਤਾ ਗਿਆ ਹੋਟਲ ਵਿਚ

ਆਸਟ੍ਰੀਆ, 29 ਅਗਸਤ 2026 : ਵਿਦੇਸ਼ੀ ਮੁਲਕ ਆਸਟ੍ਰੀਆ (Austria) ਦੇ ਸਾਲਜ਼ਬਰਗ ਵਿਖੇ ਪੰਜਾਬ ਦੇ ਇਕ ਨੌਜਵਾਨ ਵਪਾਰੀ ਨੂੰ ਪੱਗ ਬੰਨ੍ਹੇ ਹੋਣ ਕਾਰਨ ਹੋਟਲ ਵਿਚ ਨਾ ਵੜਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਪੰਜਾਬੀ ਵਪਾਰੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਆਸਟ੍ਰੀਆ ਦੇ ਸਾਲਜ਼ਬਰਗ (Salzburg) ਤੋਂ ਪੱਗ ਨੂੰ ਲੈ ਕੇ ਜੋ ਇੱਕ ਪੰਜਾਬੀ ਵਪਾਰੀ ਨੌਜਵਾਨ ਨੂੰ ਆਸਟ੍ਰੀਆ ਦੇ ਸਲਜ਼ਬਰਗ ਵਿਚ ਬਣੇ ਕੂਲ ਮਾਮਾ ਹੋਟਲ (Cool Mama Hotel) ਵਿਚ ਨਹੀਂ ਵੜਨ ਦਿੱਤਾ ਗਿਆ ਦੇ ਮਾਮਲੇ ਵਿਚ ਪੰਜਾਬੀ ਨੌਜਵਾਨ ਦੀ ਪਛਾਣ ਜਸਪ੍ਰੀਤ ਸਿੰਘ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਜਸਪ੍ਰੀਤ ਸਿੰਘ ਪੰਜਾਬ ਦੇ ਜਿਲਾ ਮੋਹਾਲੀ ਵਿਚ ਟ੍ਰੇਡਿੰਗ ਫਰਮ ਚਲਾਉਣ ਵਾਲੇ ਇਕ ਸਿੱਖ ਨੌਜਵਾਨ ਹਨ ।

ਕੀ ਦਾਅਵਾ ਕੀਤਾ ਜਸਪ੍ਰੀਤ ਸਿੰਘ ਨੇ

ਜਸਪ੍ਰੀਤ ਨੇ ਦਾਅਵਾ ਕੀਤਾ ਹੈ ਕਿ ਸਾਲਜ਼ਬਰਗ ਦੇ ਕੂਲ ਮਾਮਾ ਹੋਟਲ ’ਚ ਪੱਗ ਪਹਿਨਣ ਕਾਰਨ (Because of wearing a turban) ਜੋ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਦੇ ਮਾਮਲੇ ਵਿਚ ਉਨ੍ਹਾਂ ਵਲੋਂ 27 ਅਗਸਤ ਨੂੰ ਹੋਟਲ ਦੀ ਆਨ-ਲਾਈਨ ਬੁਕਿੰਗ ਕੀਤੀ ਸੀ, ਪਰ ਉੱਥੇ ਪਹੁੰਚਣ ’ਤੇ ਸਟਾਫ਼ ਨੇ ਪੱਗ ਨੂੰ ਲੈ ਕੇ ਡਰੈੱਸ ਕੋਡ ਦਾ ਹਵਾਲਾ ਦਿੱਤਾ । ਉਨ੍ਹਾਂ ਦਾਅਵਾ ਹੈ ਕਿ ਐਂਟਰੀ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਬੁਕਿੰਗ ਰੱਦ ਕਰਕੇ ਰਿਫੰਡ ਮੰਗਿਆ, ਪਰ ਹੋਟਲ ਪ੍ਰਬੰਧਨ (Hotel Management) ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਪੂਰੀ ਘਟਨਾ ਦੀ ਵੀਡੀਓ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ । ਜਸਪ੍ਰੀਤ ਨੇ ਕਿਹਾ ਕਿ ਉਨ੍ਹਾਂ ਲਈ ਪੈਸਿਆਂ ਨਾਲੋਂ ਪੱਗ ਦਾ ਸਨਮਾਨ ਵੱਡਾ ਹੈ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦਾ ਤਜਰਬਾ ਪਹਿਲਾਂ ਕਦੇ ਨਹੀਂ ਕੀਤਾ ।

ਕੀ ਆਖਿਆ ਹੋਟਲ ਮੈਨੇਜਮੈਂਟ ਨੇ

ਉਪਰੋਕਤ ਹੋਟਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈੱਬਸਾਈਟ ’ਤੇ ਡਰੈੱਸ ਕੋਡ ਅਤੇ ਨਿਯਮ ਪਹਿਲਾਂ ਤੋਂ ਦਰਜ ਹਨ । ਹੋਟਲ ਮੁਤਾਬਕ ਰੈਸਟੋਰੈਂਟ ਦੇ ਖ਼ਾਸ ਮਾਹੌਲ ਨੂੰ ਬਣਾਈ ਰੱਖਣ ਲਈ ਕੁਝ ਡਰੈੱਸ ਕੋਡ (Dress code) ਨਿਯਮ ਲਾਗੂ ਹਨ। ਹੁਣ ਪੱਗ ਨੂੰ ਲੈ ਕੇ ਸਾਹਮਣੇ ਆਏ ਇਸ ਮਾਮਲੇ ਨੇ ਧਾਰਮਿਕ ਪਛਾਣ ਅਤੇ ਡਰੈੱਸ ਕੋਡ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ ।

Related Post

Instagram