ਰਾਹੁਲ ਚਾਹਰ ਕਾਊਂਟੀ ਚੈਂਪੀਅਨਸ਼ਿਪ `ਚ ਫਿਰ ਤੋਂ ਸਰੇ ਟੀਮ ਲਈ ਖੇਡੇਗਾ ਲੰਡਨ, 27 ਮਾਰਚ 2026 : ਭਾਰਤ ਦੇਸ਼ ਦੇ ਪ੍ਰਸਿੱਧ ਸਪਿੰਨਰ ਮੰੰਨੇ ਜਾਣ ਵਾਲੇ ਖਿਡਾਰੀ ਰਾਹੁਲ ਚਾਹਰ ਦੇ ਇਕ ਵਾਰ ਫਿਰ ਵਾਪਸੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਹੁਲ ਚਾਹਰ ਕਿਸ ਟੀਮ ਵਿਚ ਕਰੇਗਾ ਵਾਪਸੀ ਭਾਰਤ ਦਾ ਸਪਿੰਨਰ ਰਾਹੁਲ ਚਾਹਰ ਇਸ ਗਰਮੀ `ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ `ਚ 8 ਮੈਚਾਂ ਲਈ ਸਰੇ ਟੀਮ `ਚ ਵਾਪਸੀ ਕਰੇਗਾ। ਜੂਨ `ਚ ਸ਼ੁਰੂ ਹੋਣ ਵਾਲੀ ਇਸ ਚੈਂਪੀਅਨਸ਼ਿਪ `ਚ ਚਾਹਰ ਆਖਰੀ 8 ਮੈਚਾਂ `ਚ ਖੇਡਦਾ ਹੋਇਆ ਨਜ਼ਰ ਆਵੇਗਾ, ਜਿਸ ਦੀ ਸ਼ੁਰੂਆਤ 7 ਜੂਨ ਨੂੰ ਓਵਲ `ਚ ਹੈਂਪਸ਼ਾਇਰ ਵਿਰੁੱਧ ਹੋਣ ਵਾਲੇ ਮੁਕਾਬਲੇ ਨਾਲ ਹੋਵੇਗੀ । ਕੀ ਆਖਿਆ ਚਾਹਰ ਨੇ ਚਾਹਰ ਨੇ ਕਿਹਾ ਕਿ ਮੈਂ ਇਸ ਸੀਜ਼ਨ `ਚ ਸਰੇ `ਚ ਵਾਪਸੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਨੂੰ 2025 `ਚ ਆਪਣਾ ਛੋਟਾ ਜਿਹਾ ਕਾਰਜਕਾਲ ਬਹੁਤ ਪਸੰਦ ਆਇਆ ਸੀ। ਜਦੋਂ ਮੈਂ ਐਲੇਕ ਸਟੀਵਰਟ ਨਾਲ ਗੱਲ ਕੀਤੀ ਤਾਂ ਇਸ ਸੀਜ਼ਨ `ਚ ਵਾਪਸੀ ਦਾ ਮੌਕਾ ਮਿਲਦੇ ਹੀ ਮੈਂ ਤੁਰੰਤ ਹਾਂ ਕਰ ਦਿੱਤੀ । ਸਰੇ ਇਕ ਸਫਲ ਕਲੱਬ ਹੈ ਅਤੇ ਮੈਂ 2026 `ਚ ਟੀਮ ਨੂੰ ਉਸ ਦੇ ਟੀਚੇ ਹਾਸਲ ਕਰਨ `ਚ ਮਦਦ ਕਰਨਾ ਚਾਹੁੰਦਾ ਹਾਂ । ਮਈ ਦੇ ਅਖੀਰ ਤੱਕ, ਚਾਹਰ ਆਈ. ਪੀ. ਐੱਲ. `ਚ ਰੁੱਝਾ ਰਹੇਗਾ, ਜਿੱਥੇ ਉਹ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਇਆ ਨਜ਼ਰ ਆਵੇਗਾ।
