
ਦਿੱਲੀ ਦਾ ਰਾਓ ਆਈ. ਏ. ਐਸ. ਕੋਚਿੰਗ ਸੈਂਟਰ ਦੇਵੇਗਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ
- by Jasbeer Singh
- August 2, 2024

ਦਿੱਲੀ ਦਾ ਰਾਓ ਆਈ. ਏ. ਐਸ. ਕੋਚਿੰਗ ਸੈਂਟਰ ਦੇਵੇਗਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਮੌਤ ਦੇ ਘਾਟ ਉਤਰੇ ਤਿੰਨ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਰਾਓ ਆਈ. ਏ. ਐਸ. ਅਕੈਡਮੀ ਸਰਕਲ ਨੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕਰਦਿਆਂ 50-50 ਲੱਖ ਰੁਪਏ ਦੇ ਮੁਆਵਜ਼ੇ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਤੁਰੰਤ ਦਿੱਤੇ ਜਾਣਗੇ ਅਤੇ ਬਾਕੀ 25 ਲੱਖ ਰੁਪਏ ਕੋਚਿੰਗ ਮਾਲਕ ਅਭਿਸ਼ੇਕ ਗੁਪਤਾ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਤੇ ਜਾਣਗੇ। ਕਈ ਹੋਰ ਕੋਚਿੰਗ ਸੰਸਥਾਵਾਂ ਨੇ ਵੀ ਮੁਆਵਜ਼ੇ ਦਾ ਐਲਾਨ ਕੀਤਾ ਹੈ।ਇਸ ਨਾਲ ਹੀ ਕੋਚਿੰਗ ਸੈਂਟਰ ਵੱਲੋਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਮੁਫਤ ਸਿੱਖਿਆ ਦੀ ਪੇਸ਼ਕਸ਼ ਕੀਤੀ ਗਈ ਹੈ। ਦਰਅਸਲ ਪੁਰਾਣੇ ਰਾਜਿੰਦਰ ਨਗਰ ਵਿੱਚ ਪਿਛਲੇ ਕਈ ਦਿਨਾਂ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਪ੍ਰਦਰਸ਼ਨ ਕਰ ਰਹੇ ਹਨ । ਦੱਸਣਯੋਗ ਹੈ ਕਿ ਰਾਓ ਕੋਚਿੰਗ ਸੈਂਟਰ ਦੀਆਂ ਦਿੱਲੀ, ਜੈਪੁਰ ਅਤੇ ਬੈਂਗਲੁਰੂ `ਚ ਬ੍ਰਾਂਚਾਂ ਹਨ। ਕੋਚਿੰਗ ਸੈਂਟਰ ਦੇ ਮਾਲਕ ਅਭਿਸ਼ੇਕ ਗੁਪਤਾ ਨੇ ਮੰਨਿਆ ਹੈ ਕਿ ਬੇਸਮੈਂਟ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਅਭਿਸ਼ੇਕ ਗੁਪਤਾ ਤੋਂ ਬੇਸਮੈਂਟ ਵਿੱਚ ਲਾਇਬ੍ਰੇਰੀ ਲਈ ਇਜਾਜ਼ਤ ਦੇ ਦਸਤਾਵੇਜ਼ ਮੰਗੇ, ਜੋ ਅਭਿਸ਼ੇਕ ਕੋਲ ਨਹੀਂ ਸਨ। ਅਭਿਸ਼ੇਕ ਨੇ ਕਬੂਲ ਕੀਤਾ ਕਿ ਬੇਸਮੈਂਟ `ਚ ਕੋਈ ਡਰੇਨੇਜ ਸਿਸਟਮ ਨਹੀਂ ਸੀ।ਪ੍ਰਸਿੱਧ ਵਿਕਾਸ ਸਰ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਜਾਣਦੇ ਹਾਂ ਕਿ ਕੋਈ ਵੀ ਪੈਸਾ ਬੱਚੇ ਨਾ ਹੋਣ ਦੇ ਦਰਦ ਨੂੰ ਮਿਟਾ ਸਕਦਾ ਹੈ, ਫਿਰ ਵੀ ਇਸ ਦੁੱਖ ਦੀ ਘੜੀ ਵਿੱਚ ਸਾਡੀ ਭਾਈਵਾਲੀ ਨੂੰ ਪ੍ਰਗਟ ਕਰਨ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਕਰਦਿਆਂ ਦ੍ਰਿਸ਼ਟੀ ਆਈ.ਏ.ਐਸ ਚਾਰ ਦੁਖੀ ਪਰਿਵਾਰਾਂ ਨੂੰ 10 ਲੱਖ ਰੁਪਏ (ਹਰੇਕ) ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਜੇਕਰ ਇਸ ਦੁੱਖ ਦੇ ਸਮੇਂ ਦੌਰਾਨ ਜਾਂ ਇਸ ਤੋਂ ਬਾਅਦ, ਅਸੀਂ ਦੁਖੀ ਪਰਿਵਾਰਾਂ ਦੀ ਕਿਸੇ ਹੋਰ ਤਰੀਕੇ ਨਾਲ ਮਦਦ ਕਰ ਸਕਦੇ ਹਾਂ, ਤਾਂ ਅਸੀਂ ਧੰਨਵਾਦੀ ਮਹਿਸੂਸ ਕਰਾਂਗੇ।
Related Post
Popular News
Hot Categories
Subscribe To Our Newsletter
No spam, notifications only about new products, updates.