ਦਿੱਲੀ `ਚ ਹੋਲੀ-ਦੀਵਾਲੀ `ਤੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ
- by Jasbeer Singh
- February 4, 2026
ਦਿੱਲੀ `ਚ ਹੋਲੀ-ਦੀਵਾਲੀ `ਤੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ ਨਵੀਂ ਦਿੱਲੀ, 4 ਫਰਵਰੀ 2026 : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਖਿਆ ਹੈ ਕਿ ਹੋਲੀ ਅਤੇ ਦੀਵਾਲੀ `ਤੇ ਯੋਗ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਮੁਫ਼ਤ `ਚ ਗੈਸ ਸਿਲੰਡਰ ਦਿੱਤਾ ਜਾਵੇਗਾ । ਮੀਟਿੰਗ ਵਿਚ ਹੋਰ ਕੀ ਕੀ ਫ਼ੈਸਲੇ ਲਏ ਗਏ ਮੁੱਖ ਮੰਤਰੀ ਦਿੱਲੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ `ਚ ਦਿੱਲੀ ਕੈਬਨਿਟ ਨੇ ਇਕ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਵਜੋਂ 853 ਰੁਪਏ ਤਬਦੀਲ ਕਰਨ ਦਾ ਫੈਸਲਾ ਲਿਆ । ਇਹ ਰਾਸ਼ੀ ਸਿੱਧਾ ਲਾਭ ਤਬਦੀਲੀ ਪ੍ਰਣਾਲੀ ਦੇ ਤਹਿਤ ਯੋਗ ਲਾਭਪਾਤਰੀਆਂ ਦੇ ਖਾਤਿਆਂ `ਚ ਪਾਈ ਜਾਵੇਗੀ । ਉਨ੍ਹਾਂ ਨੇ ਪੱਤਰਕਾਰ ਸੰਮੇਲਨ `ਚ ਕਿਹਾ ਕਿ ਪਾਈਪ ਨੈਚੁਰਲ ਗੈਸ (ਪੀ. ਐੱਨ. ਜੀ.) ਕੁਨੈਕਸ਼ਨ ਦੀ ਵਰਤੋਂ ਕਰਨ ਵਾਲੇ ਯੋਗ ਰਾਸ਼ਨ ਕਾਰਡ ਧਾਰਕਾਂ ਨੂੰ ਵੀ ਇਸ ਦਾ ਲਾਭਮਿਲੇਗਾ। ਹੋਲੀ ਤੋਂ ਪਹਿਲਾਂ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ `ਚ ਰਾਸ਼ੀ ਪਾ ਦਿੱਤੀ ਜਾਵੇਗੀ ।
