
ਰਿਕਸ਼ੇ ਵਾਲੇ ਨੇ 14 ਸਾਲਾ ਸਕੂਲੀ ਵਿਦਿਆਰਥਣ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਕੀਤਾ ਰੇਪ
- by Jasbeer Singh
- February 13, 2025

ਰਿਕਸ਼ੇ ਵਾਲੇ ਨੇ 14 ਸਾਲਾ ਸਕੂਲੀ ਵਿਦਿਆਰਥਣ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਕੀਤਾ ਰੇਪ ਕੋਲਕਾਤਾ : ਭਾਰਤ ਦੇਸ਼ ਦੇ ਸ਼ਹਿਰ ਕੋਲਕਾਤਾ ਦੇ ਨਾਲ ਲੱਗਦੇ ਨਿਊ ਟਾਊਨ ਵਿੱਚ 14 ਸਾਲ ਦੀ ਸਕੂਲੀ ਵਿਦਿਆਰਥਣ ਨਾਲ ਈ-ਰਿਕਸ਼ਾ ਚਾਲਕ ਨੇ ਬਲਾਤਕਾਰ ਕੀਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਈ ਰਿਕਸ਼ਾ ਚਾਲਕ ਨੇ ਵਿਦਿਆਰਥਣ ਦੀ ਗਰਦਨ ਦੀ ਹੱਡੀ ਤੋੜ ਕੇ ਹੱਤਿਆ ਕੀਤੀ ਤੇ ਫਿਰ ਉਸ ਨਾਲ ਬਲਾਤਕਾਰ ਕੀਤਹ। 14 ਸਾਲਾ ਸਕੂਲੀ ਵਿਦਿਆਰਥਣ 8ਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਇਹ ਘਟਨਾ ਪਿਛਲੇ ਸ਼ੁੱਕਰਵਾਰ ਨੂੰ ਵਾਪਰੀ । ਪੁਲਸ ਨੂੰ ਨਿਊ ਟਾਊਨ ਇਲਾਕੇ ਵਿੱਚੋਂ ਲੜਕੀ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ । ਜਦੋਂ ਪੁਲਸ ਨੇ ਲਾਸ਼ ਮਿਲਣ ਤੋਂ ਬਾਅਦ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਹੈ।ਪੁਲਸ ਵਲੋਂ ਜਾਂਚ ਦੌਰਾਨ ਖੰਗਾਲੇ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵਿਚ ਪਾਇਆ ਗਿਆ ਕਿ ਸੌਮਿੱਤਰ ਰਾਏ ਨਾਮ ਦਾ ਇੱਕ ਈ-ਰਿਕਸ਼ਾ ਚਾਲਕ ਲੜਕੀ ਨੂੰ ਆਪਣੇ ਈ-ਰਿਕਸ਼ਾ ਵਿੱਚ ਲੈ ਗਿਆ ਸੀ। ਜਦੋਂ ਪੁਲਿਸ ਨੇ ਇਸ ਈ-ਰਿਕਸ਼ਾ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ । ਪੁੱਛਗਿੱਛ ਦੌਰਾਨ ਇਸ ਈ-ਰਿਕਸ਼ਾ ਚਾਲਕ ਨੇ ਦੱਸਿਆ ਕਿ ਉਸਨੇ ਲੜਕੀ ਨੂੰ ਬਿਠਾਇਆ ਅਤੇ ਲਗਭਗ 3 ਘੰਟੇ ਤੱਕ ਈ-ਰਿਕਸ਼ਾ ਵਿੱਚ ਘੁੰਮਾਇਆ। ਇਸ ਤੋਂ ਬਾਅਦ ਉਹ ਕੁੜੀ ਨੂੰ ਜੰਗਲ ਵਿੱਚ ਲੈ ਗਿਆ । ਪਹਿਲਾਂ ਕੁੜੀ ਨੂੰ ਰੱਸੀ ਅਤੇ ਸਪਰਿੰਗ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਕਤਲ ਤੋਂ ਬਾਅਦ ਦੋਸ਼ੀ ਨੇ ਲੜਕੀ ਦੀ ਲਾਸ਼ ਨਾਲ ਬਲਾਤਕਾਰ ਕੀਤਾ ।