post

Jasbeer Singh

(Chief Editor)

Latest update

ਰੋਮ ਦੇ ਗੁਰਦੁਆਰਾ ਸਾਹਿਬ ਨੂੰ ਹੋਇਆ 3 ਹਜ਼ਾਰ ਯੂਰੋ ਦਾ ਜੁਰਮਾਨਾ

post-img

ਰੋਮ ਦੇ ਗੁਰਦੁਆਰਾ ਸਾਹਿਬ ਨੂੰ ਹੋਇਆ 3 ਹਜ਼ਾਰ ਯੂਰੋ ਦਾ ਜੁਰਮਾਨਾ ਰੋਮ, 31 ਮਾਰਚ 2026 : ਵਿਦੇਸ਼ੀ ਮੁਲਕ ਇਟਲੀ ਵਿਖੇ ਗੁਰਦੁਆਰਾ ਸਾਧ ਸੰਗਤ ਰੋਮ ਨੂੰ ਪ੍ਰਸ਼ਾਸਨ ਵਲੋਂ 3 ਹਜ਼ਾਰ ਯੂਰੋ ਦਾ ਜੁਰਮਾਨਾ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਊਂ ਲਗਾਇਆ ਗਿਆ ਹੈ ਜੁਰਮਾਨਾ ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਗੁਰਦੁਆਰਾ ਸਾਧ ਸੰਗਤ ਰੋਮ ਦੀ ਰਸੋਈ ਵਿਚ ਸਫ਼ਾਈ ਅਤੇ ਕਾਨੂੰਨੀ ਨਿਯਮਾਂ ਦੀ ਘਾਟ ਕਾਰਨ ਪ੍ਰਸ਼ਾਸਨ ਨੇ 3,000 ਯੂਰੋ ਦਾ ਜੁਰਮਾਨਾ ਲਾਇਆ ਹੈ । ਗੁਰਦੁਆਰਾ ਸਾਹਿਬ ਦੀ ਇਮਾਰਤ ਖਸਤਾ ਹੋਣ ਅਤੇ ਅਜੇ ਕਾਰ ਸੇਵਾ ਚੱਲ ਰਹੀ ਹੋਣ ਕਾਰਨ, ਪ੍ਰਬੰਧਕਾਂ ਨੇ ਸਤਿਕਾਰ ਵਜੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਆਰਜ਼ੀ ਤੌਰ `ਤੇ ਲਾਦਿਸਪੋਲੀ ਗੁਰਦੁਆਰਾ ਸਾਹਿਬ ਵਿਖੇ ਭੇਜ ਦਿੱਤਾ ਹੈ । ਕੀ ਦੱਸਿਆ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਸੂਤਰਾਂ ਮੁਤਾਬਕ ਰਸੋਈ `ਚ ਸਾਫ- ਸਫਾਈ ਦੀਆਂ ਕਮੀਆਂ ਕਾਰਨ 3,000 ਯੂਰੋ ਦਾ ਜੁਰਮਾਨਾ ਅਤੇ 60 ਦਿਨਾਂ ਵਿਚ ਸੁਧਾਰ ਦਾ ਨੋਟਿਸ ਦਿੱਤਾ ਗਿਆ ਹੈ। ਇਹ ਗੁਰਦੁਆਰਾ ਸਾਹਿਬ ਮਹਿਜ਼ 6 ਮਹੀਨੇ ਪਹਿਲਾਂ (ਅਗਸਤ 2025) ਖੁੱਲ੍ਹਿਆ ਸੀ । ` ਨੇੜੇ ਹੀ ਦੂਜਾ ਗੁਰਦੁਆਰਾ ਹੋਣ ਅਤੇ ਇਮਾਰਤ ਦੀ ਖਸਤਾ ਹਾਲਤ ਕਾਰਨ ਪਹਿਲਾਂ ਹੀ ਸਵਾਲ ਉੱਠ ਰਹੇ ਸਨ । ਮੁੱਖ ਸੇਵਾਦਾਰ ਅਮਨਪ੍ਰੀਤ ਸਿੰਘ ਅਨੁਸਾਰ ਕਾਰ ਸੇਵਾ ਮੁਕੰਮਲ ਹੋਣ `ਤੇ ਸਰੂਪ ਸਾਹਿਬ ਦਾ ਦੁਬਾਰਾ ਪ੍ਰਕਾਸ਼ ਕੀਤਾ ਜਾਵੇਗਾ ।

Related Post

Instagram