ਪੇਂਡੂ ਚੌਕੀਦਾਰ ਯੂਨੀਅਨ ਵਲੋਂ ਤਨਖਾਹ ਵਿਚ ਵਾਧੇ ਦਾ ਕੀਤਾ ਧੰਨਵਾਦ
- by Jasbeer Singh
- June 8, 2025
ਪੇਂਡੂ ਚੌਕੀਦਾਰ ਯੂਨੀਅਨ ਵਲੋਂ ਤਨਖਾਹ ਵਿਚ ਵਾਧੇ ਦਾ ਕੀਤਾ ਧੰਨਵਾਦ ਘਨੌਰ, 8 ਜੂਨ : ਸਬ ਤਹਿਸੀਲ ਘਨੌਰ ਵਿਖੇ ਪੇਂਡੂ ਚੌਕੀਦਾਰ ਯੂਨੀਅਨ ਦੇ ਸੀ.ਮੀਤ ਪ੍ਰਧਾਨ ਰਾਮ ਮੂਰਤੀ ਸੋਗਲਪੁਰ ਦੀ ਅਗਵਾਈ ਵਿਚ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿਚ ਯੂਨੀਅਨ ਦੇ ਸਲਾਹਕਾਰ ਓਮਕਾਰ ਸ਼ਰਮਾ ਸੋਗਲਪੁਰ ਨੇ ਕਿਹਾ ਕਿ ਯੂਨੀਅਨ ਦੇ ਵਫਦ ਵਲੋਂ ਹਲਕਾ ਵਿਧਾਇਕ ਗੁਰਲਾਲ ਸਿੰਘ ਘਨੌਰ ਨੂੰ ਚੌਕੀਦਾਰਾਂ ਦੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਸਬੰਧੀ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਪੇਂਡੂ ਚੌਕੀਦਾਰਾਂ ਦੀ ਤਨਖਾਹ ਵਿਚ ਭਾਵੇਂ ਨਿਗੁਣਾ ਵਾਧਾ ਕੀਤਾ ਗਿਆ ਫਿਰ ਵੀ ਯੂਨੀਅਨ ਵਲੋਂ ਹਲਕਾ ਵਿਧਾਇਕ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾਂਦਾ ਹੈ।ਮੀਟਿੰਗ ਵਿਚ ਰਾਮ ਮੂਰਤੀ ਸੋਗਲਪੁਰ ਨੇ ਕਿਹਾ ਕਿ ਚੌਕੀਦਾਰਾਂ ਦੀ ਤਨਖਾਹ 1250 ਰੁਪਏ ਤੋਂ ਵਧਾ ਕੇ 1500 ਰੁਪਏ ਮਹੀਨਾ ਕੀਤੀ ਗਈ ਹੈ।ਇਸ ਲਈ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਗੁਰਲਾਲ ਘਨੌਰ ਦਾ ਧੰਨਵਾਦ ਕਰਦਿਆਂ ਆਸ ਕਰਦੇ ਹਾਂ ਕਿ ਚੌਕੀਦਾਰਾਂ ਦੀ ਬਾਕੀ ਜਾਇਜ ਮੰਗਾਂ ਵੀ ਜਲਦੀ ਪੂਰੀਆਂ ਕਰਕੇ ਧੰਨਵਾਦੀ ਬਣਾਓਗੇ।ਇਸ ਮੌਕੇ ਸੂਬਾ ਖਜਾਨਚੀ ਕੇਸਰ ਸਿੰਘ ਚਪੜ, ਨਿਰਮੈਲ ਸਿੰਘ ਮੰਡਿਆਣਾ, ਧੰਨਾ ਸਿੰਘ ਜੰਡਮੰਘੋਲੀ, ਕਰਮ ਸਿੰਘ ਸੂਹਰੋ, ਜ਼ੋਗਿੰਦਰ ਸਿੰਘ ਅਜਰਾਵਰ, ਸੋਮ ਨਾਥ ਕਾਮੀ ਕਲਾਂ, ਮਲਕੀਤ ਸਿੰਘ ਸੰਧਾਰਸੀ ਅਤੇ ਹੰਸ ਰਾਜ ਸਰਾਲਾ ਆਦਿ ਹਾਜਰ ਸਨ।
