
National
0
ਐਸ. ਪੀ. ਨੇ ਸਾਈਬਰ ਟੀਮ ਦੇ 7 ਮੁਲਾਜਮਾਂ ਨੂੰ ਕੀਤਾ ਉਸਦੀ ਫੋਨ ਲੋਕੇਸ਼ਨ ਟ੍ਰੇਸ ਕਰਨ ਤੇ ਮੁਅੱਤਲ
- by Jasbeer Singh
- October 8, 2024

ਐਸ. ਪੀ. ਨੇ ਸਾਈਬਰ ਟੀਮ ਦੇ 7 ਮੁਲਾਜਮਾਂ ਨੂੰ ਕੀਤਾ ਉਸਦੀ ਫੋਨ ਲੋਕੇਸ਼ਨ ਟ੍ਰੇਸ ਕਰਨ ਤੇ ਮੁਅੱਤਲ ਰਾਜਸਥਾਨ : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਤੋਂ ਸਾਈਬਰ ਟੀਮ ਵਲੋਂ ਆਪਣੀ ਹੀ ਮਹਿਲਾ ਐਸ. ਪੀ. ਦੀ ਲੁਕੇਸ਼ਨ ਟ੍ਰੇਸ ਕੀਤੇ ਜਾਣ ਦੇ ਦੋਸ਼ ਹੇਠ 7 ਮੁਲਾਜਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਐਸ. ਪੀ. ਜਯੇਸ਼ਟਾ ਮੈਤਰੀ ਦੀ ਫੋਨ ਲੋਕੇਸ਼ਨ ਸਾਈਬਰ ਟੀਮ ਵਲੋਂ ਇਕ ਵਾਰ ਨਹੀਂ ਬਲਕਿ ਵਾਰ ਵਾਰ ਕੱਢੀ ਗਈ, ਜਿਸ ਬਾਰੇ ਜਦੋਂ ਮਹਿਲਾ ਐਸ. ਪੀ. ਨੂੰ ਪਤਾ ਲੱਗਿਆ ਤਾਂ ਉਨ੍ਹਾਂ ਫੌਰੀ ਕਾਰਵਾਈ ਕਰਦਿਆਂ 7 ਪੁਲਸ ਮੁਲਾਜਮਾਂ ਨੂੰ ਮੁਅੱਤਲ ਕੀਤਾ, ਜਿਨ੍ਹਾਂ ਵਿਚ ਸਬ-ਇੰਸਪੈਕਟਰ ਸ਼ਰਵਣ ਕੁਮਾਰ, ਹੈੱਡ ਕਾਂਸਟੇਬਲ ਅਵਨੇਸ਼ ਅਤੇ 5 ਕਾਂਸਟੇਬਲ ਸ਼ਾਮਲ ਹਨ।