ਐਸ. ਐਸ. ਪੀ. ਪਟਿਆਲਾ ਨੇ ਕੀਤਾ 12 ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਸਪੈਂਡ
- by Jasbeer Singh
- March 17, 2025
ਐਸ. ਐਸ. ਪੀ. ਪਟਿਆਲਾ ਨੇ ਕੀਤਾ 12 ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਸਪੈਂਡ ਪੰਜਾਬ ਪੁਲਸ ਤੇ ਲੱਗੇ ਸੀ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਪਟਿਆਲਾ : ਜਿ਼ਲਾ ਪਟਿਆਲਾ ਦੇ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪੰਜਾਬ ਪੁਲਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਭਾਰਤੀ ਫੌਜ ਵਿਚ ਦਿੱਲੀ ਵਿਖੇ ਕਰਨਲ ਅਹੁਦੇ ਤੇ ਤਾਇਨਾਤ ਪੁਸ਼ਪਿੰਦਰ ਬਾਠ ਅਤੇ ਉਸਦੇ ਪੁੱਤਰ ਦੀ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲੱਗੇ ਸਨ ਦੇ ਮੁਤਲਕ ਹਾਲ ਦੀ ਘੜੀ 12 ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਉਕਤ ਘਟਨਾਕ੍ਰਮ ਦੀ ਸਮੁੱਚੀ ਜਾਂਚ ਜੋ ਕਿ 6 ਮਹੀਨਿਆਂ ਦੇ ਅੰਦਰ ਅੰਦਰ ਕਰਨੀ ਹੁੰਦੀ ਹੈ ਨੂੰ ਸਿਰਫ਼ 45 ਦਿਨਾਂ ਦੇ ਅੰਦਰ ਅੰਦਰ ਹੀ ਕਰਨਾ ਯਕੀਨੀ ਬਣਾਇਆ ਜਾਵੇਗਾ । ਐਸ. ਐਸ. ਪੀ. ਪਟਿਆਲਾ ਨੇ ਕਿਹਾ ਕਿ ਆਰਮੀ ਦੇ ਪਟਿਆਲਾ ਯੂਨਿਟ ਨਾਲ ਪੰਜਾਬ ਪੁਲਸ ਦੇ ਬਹੁਤ ਹੀ ਵਧੀਆ ਸਬੰਧ ਹਨ ਤੇ ਭਾਰਤ ਦੇਸ਼ ਦੀ ਆਰਮੀ ਦੇ ਸਮੁੱਚੇ ਜਵਾਨ ਬੇਸ਼ਕ ਉਹ ਅਧਿਕਾਰੀ ਹੋਣ ਜਾਂ ਕਰਮਚਾਰੀ ਹੋਣ ਸਭ ਸਨਮਾਨਯੋਗ ਹਨ ਪਰ ਜੋ ਉਕਤ ਘਟਨਾ ਵਾਪਰੀ ਹੈ ਦੀ ਜਾਂਚ ਅੱਗੇ ਕੀਤੀ ਜਾਵੇਗੀ ਤੇ ਦੋਹਾਂ ਪੱਖਾਂ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਮੁਕੰਮਲ ਕਰਕੇ ਕਾਰਵਾਈ ਕੀਤੀ ਜਾਵੇਗੀ ।

