ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗਣ ਕਾਰਨ ਹੋਈ ਸਤ ਮਜਦੂਰਾਂ ਦੀ ਮੌਤ
- by Jasbeer Singh
- March 10, 2026
ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗਣ ਕਾਰਨ ਹੋਈ ਸਤ ਮਜਦੂਰਾਂ ਦੀ ਮੌਤ ਗੁਰੂਗ੍ਰਾਮ, 10 ਮਾਰਚ 2026 : ਉਤਰ ਪ੍ਰਦੇਸ਼ ਦੇ ਸ਼ਹਿਰ ਗੁਰੂਗ੍ਰਾਮ ਵਿਖੇ ਲੰਘੀ ਰਾਤ ਇਕ ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗ ਜਾਣ ਕਾਰਨ ਸਤ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਕਿੰਨੇ ਜੂਝ ਰਹੇ ਹਨ ਹਾਲੇ ਵੀ ਜਿੰਦਗੀ ਤੇ ਮੌਤ ਨਾਲ ਮਿਲੀ ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਸਿਧਰਾਵਲੀ ਇਲਾਕੇ ਵਿੱਚ ਜੋ ਸੋਮਵਾਰ ਰਾਤ ਨੂੰ ਇੱਕ ਨਿਰਮਾਣ ਅਧੀਨ ਸੋਸਾਇਟੀ ਦੀ ਕੰਧ ਅਚਾਨਕ ਢਹਿ ਜਾਣ ਕਾਰਨ ਸਤ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਦੇ ਚਲਦਿਆਂ ਜੋ ਮਜ਼ਦੂਰ ਮਲਬੇ ਹੇਠਾਂ ਦੱਬ ਗਏ ਹਨ ਵਿਚੋਂ ਚਾਰ ਹਸਪਤਾਲ ਵਿਚ ਜਿੰਦਗੀ ਦੀ ਲੜਾਈ ਲੜ ਰਹੇ ਹਨ । ਘਟਨਾ ਦਾ ਪਤਾ ਚਲਦਿਆਂ ਹੀ ਪੁਲਸ, ਪ੍ਰਸ਼ਾਸਨ ਅਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਐਸ. ਡੀ. ਆਰ. ਐਫ. ਟੀਮਾਂ ਨੇ ਪਹੁੰਚ ਕੀਤੇ ਬਚਾਅ ਕਾਰਜ ਸ਼ੁਰੂ ਨਿਰਮਾਣ ਅਧੀਨ ਸੁਸਾਇਟੀ ਦੀ ਕੰਧ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮਲਬੇ ਵਿਚੋਂ ਕੱਢਣ ਲਈ ਅਤੇ ਹੋਰ ਰਾਹਤ ਕਾਰਜ ਕਰਨ ਲਈ ਐਸ. ਡੀ. ਆਰ. ਐਫ. ਦੀ ਟੀਮ ਨੇ ਰਾਹਤ ਕਾਰਜਾਂ ਨੂੰ ਤੇਜ ਕਰਨ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਤਾਂ ਜੋ ਮਲਬੇ ਨੂੰ ਹਟਾਇਆ ਜਾ ਸਕੇ। ਜਿਸ ਨਾਲ ਮਲਬੇ ਹੇਠਾਂ ਫਸੇ ਮਜਦੂਰਾਂ ਨੂੰ ਬਾਹਰ ਕੱਢਿਆ ਜਾ ਸਕਿਆ।
