

ਥਾਣਾ ਸਦਰ ਨਾਭਾ ਕੀਤਾ ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਨਾਭਾ, 29 ਮਈ : ਥਾਣਾ ਸਦਰ ਨਾਭਾ ਦੀ ਪੁਲਸ ਨੇ ਵੱਖ ਵੱਖ ਧਾਰਾਵਾਂ 285, 106, 125 (ਏ, ਬੀ) 324 (4) ਬੀ. ਐਨ. ਐਸ. ਤਹਿਤ ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਹੈ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਵਿੰਦਰ ਕੋਰ ਪਤਨੀ ਜਗਪਾਲ ਸਿੰਘ ਵਾਸੀ ਕਿਲਾ ਰਾਏਪੁਰ ਨੇ ਦੱਸਿਆ ਕਿ 28 ਮਈ 2025 ਨੂੰ01.45 ਤੇ ਉਹ ਆਪਣੇ ਪਰਿਵਾਰ ਸਮੇਤ ਗੱਡੀ ਤੇ ਸਵਾਰ ਹੋ ਕੇ ਰੋਹਟੀ ਪੁਲ ਨੇੜੇ ਮਲਕੀਤ ਕੰਬਾਇਨ ਕੋਲ ਜਾ ਰਹੀ ਸੀ ਤੇ ਰਸਤੇ ਵਿੱਚਕਾਰ ਬਿਨ੍ਹਾ ਇਸ਼ਾਰਿਆਂ ਤੋ ਖੜ੍ਹੇ ਟਰੱਕ, ਜਿਸ ਵਿੱਚ ਸਰੀਏ ਲੱਦੇ ਹੋਏ ਸਨ, ਵਿਚ ਕਾਰ ਜਾ ਟਕਰਾਈ, ਜਿਸ ਕਾਰਨ ਵਾਪਰੇ ਹਾਦਸੇ ਵਿਚ ਉਸਦੇ ਪਤੀ ਅਤੇ ਲੜਕੀ ਹਰਲੀਨ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਉਸਦੇ ਸਮੇਤ ਪੰਜ ਹੋਰ ਮੈਂਬਰਾਂ ਦੇ ਸੱਟਾ ਲੱਗੀਆਂ, ਜਿਸ ਤੇ ਨਾਭਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹਨ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.