ਸੰਗਰੂਰ ਪੁਲਸ ਵੱਲੋਂ ਮਾਰਚ ਵਿਚ 117 ਕੇਸ ਦਰਜ ਕਰਕੇ 149 ਮੁਲਜ਼ਮ ਗ੍ਰਿਫਤਾਰ
- by Jasbeer Singh
- April 4, 2026
ਸੰਗਰੂਰ ਪੁਲਸ ਵੱਲੋਂ ਮਾਰਚ ਵਿਚ 117 ਕੇਸ ਦਰਜ ਕਰਕੇ 149 ਮੁਲਜ਼ਮ ਗ੍ਰਿਫਤਾਰ ਸੰਗਰੂਰ, 4 ਅਪ੍ਰੈਲ 2026 : ਪੰਜਾਬ ਦੇ ਜਿ਼ਲਾ ਸੰਗਰੂਰ ਦੀ ਪੁਲਸ ਵਲੋਂ ਮਾਰਚ 2026 ਵਿਚ 117 ਕੇਸ ਦਰਜ ਕਰਕੇ 149 ਮੁਲਜਮਾਂ ਨੂੰ ਵੱਖ-ਵੱਖ ਅਪਰਾਧਾਂ ਵਿਚ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਕੀ ਜਾਣਕਾਰੀ ਦਿੱਤੀ ਐਸ. ਐਸ. ਪੀ. ਸੰਗਰੂਰ ਨੇ ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.03.2026 ਤੋਂ 31.03.2026 ਤਕ ਡਰੱਗ ਦੇ 82 ਕੇਸ ਦਰਜ ਕਰਕੇ 110 ਮੁਲਜ਼ਮਾਂ ਨੂੰ ਕਾਬੂ ਕਰਕੇ 601 ਗ੍ਰਾਮ ਹੈਰੋਇਨ, 02 ਕੁਇੰਟਲ 22 ਕਿੱਲੋ 600 ਗ੍ਰਾਮ ਭੁੱਕੀ ਚੂਰਾ ਪੋਸਤ, 144 ਗ੍ਰਾਮ ਚਰਸ, 600 ਗ੍ਰਾਮ ਸੁਲਫਾ/ਗਾਂਜਾ, 19724 ਨਸ਼ੀਲੀਆਂ ਗੋਲੀਆਂ ਅਤੇ 10 ਕਿੱਲੋ ਹਰੇ ਪੌਦੇ ਪੋਸਤ ਬ੍ਰਾਮਦ ਕਰਵਾਏ ਗਏ । ਸ਼ਰਾਬ ਦਾ ਧੰਦਾ ਕਰਨ ਵਾਲੇ ਕਿੰਨੇ ਪਕੜੇ ਪੁਲਸ ਨੇ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 35 ਕੇਸ ਦਰਜ ਕਰ ਕੇ 39 ਮੁਲਜ਼ਮਾਂ ਨੂੰ ਕਾਬੂ ਕਰ ਕੇ 347.250 ਲੀਟਰ ਸ਼ਰਾਬ ਠੇਕਾ ਦੇਸੀ, 119 ਲੀਟਰ ਸ਼ਰਾਬ ਨਜਾਇਜ਼, 174.750 ਲੀਟਰ ਸ਼ਰਾਬ ਅੰਗਰੇਜ਼ੀ ਅਤੇ 430 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ। ਇਸ ਅਰਸੇ ਦੌਰਾਨ ਜੂਆ ਐਕਟ ਤਹਿਤ 02 ਕੇਸ ਦਰਜ ਕਰਕੇ 05 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 47,410 ਰੁਪਏ ਬ੍ਰਾਮਦ ਕਰਾਏ ਗਏ ਅਤੇ 13 ਪੀ.ਓਜ਼ (ਭਗੌੜੇ) ਨੂੰ ਗ੍ਰਿਫਤਾਰ ਕੀਤਾ ਗਿਆ। ਐਨ. ਡੀ. ਪੀ. ਐਸ. ਐਕਟ ਤਹਿਤ ਕਿੰਨੇ ਮਾਮਲੇ ਹੋਏ ਦਰਜ ਇਸ ਤੋਂ ਇਲਾਵਾ ਐਨ. ਡੀ. ਪੀ. ਐਸ. ਐਕਟ ਦੇ 92 ਮੁਕੱਦਮਿਆਂ ਵਿੱਚ 06 ਕਿੱਲੋ 25 ਗ੍ਰਾਮ ਹੈਰੋਇਨ, 14 ਕੁਇੰਟਲ 67 ਕਿੱਲੋ 925 ਗ੍ਰਾਮ ਭੁੱਕੀ ਚੂਰਾ ਪੋਸਤ, 05 ਕਿੱਲੋ 701 ਗ੍ਰਾਮ ਗਾਂਜਾ/ਸੁਲਫਾ, 32 ਕਿੱਲੋ 280 ਗ੍ਰਾਮ ਹਰੇ ਪੌਦੇ ਪੋਸਤ, 250 ਗ੍ਰਾਮ ਨਸ਼ੀਲਾ ਪਾਊਡਰ ਅਤੇ 2730 ਨਸ਼ੀਲੀਆਂ ਗੋਲੀਆਂ ਤਲਫ/ਨਸ਼ਟ ਕਰਵਾਈਆਂ ਗਈਆਂ । ਚੋਰੀ ਦੇ ਕਿੰਨੇ ਕੀਤੇ ਟ੍ਰੇਸ ਥਾਣਾ ਦਿੜ੍ਹਬਾ ਵੱਲੋਂ ਇਕ ਨਸ਼ਾ ਤਸਕਰ ਦੀ 11 ਲੱਖ 85 ਹਜ਼ਾਰ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਵਾਈ ਗਈ। ਥਾਣਾ ਸਿਟੀ ਧੂਰੀ ਦੇ ਏਰੀਆ ਵਿੱਚ ਸਰਕਾਰੀ ਹਸਪਤਾਲ ਧੂਰੀ ਦੇ ਓ. ਓ. ਏ. ਟੀ. ਸੈਂਟਰ ਵਿਖੇ ਹੋਈ ਚੋਰੀ ਦੇ ਕੇਸ ਨੂੰ ਟਰੇਸ ਕਰਕੇ 05 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਚੋਰੀ ਕੀਤੀਆਂ ਗਈਆਂ 18,560 ਗੋਲੀਆਂ, 01 ਕੰਪਿਊਟਰ ਸਿਸਟਮ ਅਤੇ 01 ਮੋਟਰਸਾਈਕਲ ਬ੍ਰਾਮਦ ਕਰਵਾਇਆ ਗਿਆ । ਥਾਣਾ ਲਹਿਰਾ ਅਤੇ ਸਿਟੀ ਸੰਗਰੂਰ ਦੇ ਏਰੀਏ ਵਿੱਚ ਲੁੱਟਾਂ-ਖੋਹਾਂ/ਚੋਰੀਆਂ ਕਰਨ ਵਾਲੇ 07 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ 06 ਕੂਲਰ ਵਾਲੀਆ ਮੋਟਰਾਂ, 01 ਇਲੈੱਕਟ੍ਰੋਨਿਕ ਕਟਰ, 70 ਫੁੱਟ ਤਾਰ, 01 ਮੋਟਰ ਸਟਾਟਰ, 02 ਮੋਟਰਸਾਈਕਲ, 41 ਕਿਲੋ ਕਣਕ ਅਤੇ 09 ਲੱਖ ਰੁਪਏ ਬ੍ਰਾਮਦ ਕਰਵਾਏ ਗਏ ।
