post

Jasbeer Singh

(Chief Editor)

Sports

ਪਟਿਆਲਾ ਵਿਖੇ ਦੂਸਰੀ ਕੁਰਸ਼ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਈ

post-img

ਪਟਿਆਲਾ ਵਿਖੇ ਦੂਸਰੀ ਕੁਰਸ਼ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਈ -ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਜ਼ਰੂਰੀ : ਹਰਮੀਤ ਸਿੰਘ ਪਠਾਣਮਾਜਰਾ -ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਕਰਵਾਈ ਗਈ ਚੈਂਪੀਅਨਸ਼ਿਪ ਪਟਿਆਲਾ, 11 ਨਵੰਬਰ : ਪਟਿਆਲਾ ਵਿਖੇ ਦੂਜੀ ਕੁਰਸ਼ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਿਖਾਈ । ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੋਸਾਇਟੀ ਵੱਲੋਂ ਹਰਸਨਦੀਪ ਸਿੰਘ ਗਿੱਲ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ਼ ਤੌਰ ’ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਪੁੱਜੇ । ਇਸ ਮੌਕੇ ਉਨ੍ਹਾਂ ਕਿਹਾ ਕਿ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਬਹੁਤ ਜ਼ਰੂਰੀ ਹਨ । ਉਨ੍ਹਾਂ ਹਰਸਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੋਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਹਰਸਨਦੀਪ ਸਿੰਘ ਗਿੱਲ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ ਚੈਂਪੀਅਨਸ਼ਿਪ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰੇਗੀ । ਇਸ ਮੌਕੇ ਜਗਜੀਤ ਸਿੰਘ ਗਿੱਲ ਦੱਸਿਆ ਕਿ ਸਪੋਰਟਸ ਕਲੱਬ ਸਾਹਿਬ ਨਗਰ ਥੇੜੀ, ਅਰਬਨ ਅਸਟੇਟ ਵਿਖੇ ਕਰਵਾਈ ਇਸ ਚੈਂਪੀਅਨਸ਼ਿਪ ਵਿੱਚ ਚੋਟੀ ਦੇ ਜੂਡੋ ਖਿਡਾਰੀਆਂ ਨੇ ਭਾਗ ਲਿਆ ਹੈ । ਇਸ ਚੈਂਪੀਅਨਸ਼ਿਪ ਵਿੱਚ ਲੜਕੇ ਅਤੇ ਲੜਕੀਆਂ ਦੇ ਅੰਡਰ-12, ਅੰਡਰ-14, ਅੰਡਰ-17 ਅਤੇ ਅੰਡਰ 21 ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ ਹਨ । ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਐਮ. ਐਲ. ਏ. ਸਨੌਰ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ ਹੈ । ਇਸ ਮੌਕੇ ਦਪਿੰਦਰ ਕੌਰ ਗਿੱਲ, ਵਰਿੰਦਰ ਪਾਲ ਸਿੰਘ (ਆਈ ਪੀ ਐਸ), ਭੁਪਿੰਦਰ ਸਿੰਘ (ਆਈ ਏ ਐਸ), ਸੰਜੀਵ ਗਰਗ (ਪੀ. ਸੀ. ਐਸ.), ਅਮਿਤ ਚੱਢਾ, ਨਰੇਸ਼ ਸਿੰਗਲਾ (ਬਿਲਡਰ), ਰਖਵੰਤ ਕੌਰ ਗਿੱਲ, ਰਾਜਦੀਪ ਸਿੰਘ ਗਿੱਲ ਮੌਜੂਦ ਸਨ। ਇਸ ਚੈਂਪੀਅਨਸ਼ਿਪ ਨੂੰ ਸਫਲਤਾਪੂਰਵਕ ਕਰਵਾਉਣ ਲਈ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫ਼ੇਜ਼ 1 ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ।

Related Post